C#
Nihāit hai rahīm Ḳhudā
C# G# C#
Mehrbān mehrbān mehrbān
C#
Oh dhīmā ġusse vichch sadā
C# G# C#
Mehrbān mehrbān mehrbān
C# F# C#
Rahim ohdā vadhke hai kamāl
F# C#
Bhaliāī kardā sabhnāṅ nāl
F# C#
Sabh ḳhalqatus toṅ hai nihāl – mehrbān…
C#
Sabh kārīgarīāṅ ai Ḳhudā
C# G# C#
Mehrbān mehrbān mehrbān
C#
Gīt gāvaṇ terīāṅ sifatāṅ dā – mehrbān…
C# F# C#
Pāk lok jo tere haiṇ tamām
F# C#
Oh kèhṅde laike terā nām
F# C#
Ki tūṅ mubārak haiṅ mudām – mehrbān…
C#
Oh sabh terī bādshāhī dī
C# G# C#
Mehrbān mehrbān mehrbān
C#
Bazurgī dassde rèhṅde vī – mehrbān…
C# F# C#
Oh karde rèhṅde haiṇ biān
F# C#
Tāṅ sāre lokī laiṇ pachhāṇ
F# C#
Ki terī qudrat be-pāyān – mehrbān…
C#
Yā Rabb terī bādshāhī vī
C# G# C#
Mehrbān mehrbān mehrbān
C#
Hameshā ṭikar rahegī – mehrbān…
C# F# C#
Sabh lokāṅ nūṅ eh dassde chā
F# C#
Rāj pīṛhīāṅ ṭikar rahegā
F# C#
Sabh ḳhalqat te Yahowāh dā – mehrbān…
ਇਨ੍ਹਾਂ ਭਾਸ਼ਾਵਾਂ ਵਿੱਚ ਵੇਖੋ:
ਨਿਹਾਇਤ ਹੈ ਰਹੀਮ ਖ਼ੁਦਾ
ਨਿਹਾਇਤ ਹੈ ਰਹੀਮ ਖ਼ੁਦਾ
ਮਿਹਰਬਾਨ ਮਿਹਰਬਾਨ ਮਿਹਰਬਾਨ
ਉਹ ਧੀਮਾ ਗ਼ੁੱਸੇ ਵਿੱਚ ਸਦਾ - ਮਿਹਰਬਾਨ...
ਰਹਿਮ ਉਹਦਾ ਵਧ ਕੇ ਹੈ ਕਮਾਲ
ਭਲਿਆਈ ਕਰਦਾ ਸਭਨਾਂ ਨਾਲ
ਸਭ ਖ਼ਲਕਤ1 ਉਸ ਤੋਂ ਹੈ ਨਿਹਾਲ2 - ਮਿਹਰਬਾਨ...
ਸਭ ਕਾਰੀਗਰੀਆਂ ਐ ਖ਼ੁਦਾ
ਮਿਹਰਬਾਨ ਮਿਹਰਬਾਨ ਮਿਹਰਬਾਨ
ਗੀਤ ਗਾਵਣ ਤੇਰੀਆਂ ਸਿਫ਼ਤਾਂ ਦਾ - ਮਿਹਰਬਾਨ...
ਪਾਕ ਲੋਕ ਜੋ ਤੇਰੇ ਹੈਣ ਤਮਾਮ
ਉਹ ਕਹਿੰਦੇ ਲੈ ਕੇ ਤੇਰਾ ਨਾਮ
ਕਿ ਤੂੰ ਮੁਬਾਰਕ ਹੈਂ ਮੁਦਾਮ3 - ਮਿਹਰਬਾਨ...
ਉਹ ਸਭ ਤੇਰੀ ਬਾਦਸ਼ਾਹੀ ਦੀ
ਮਿਹਰਬਾਨ ਮਿਹਰਬਾਨ ਮਿਹਰਬਾਨ
ਬਜ਼ੁਰਗੀ4 ਦੱਸਦੇ ਰਹਿੰਦੇ ਵੀ - ਮਿਹਰਬਾਨ...
ਉਹ ਕਰਦੇ ਰਹਿੰਦੇ ਹੈਣ ਬਿਆਨ
ਤਾਂ ਸਾਰੇ ਲੋਕੀ ਲੈਣ ਪਛਾਣ
ਕਿ ਤੇਰੀ ਕੁਦਰਤ ਬੇਪਾਇਆਨ5 - ਮਿਹਰਬਾਨ...
ਯਾ ਰੱਬ ਤੇਰੀ ਬਾਦਸ਼ਾਹੀ ਵੀ
ਮਿਹਰਬਾਨ ਮਿਹਰਬਾਨ ਮਿਹਰਬਾਨ
ਹਮੇਸ਼ਾ ਤੀਕਰ ਰਹੇਗੀ - ਮਿਹਰਬਾਨ...
ਸਭ ਲੋਕਾਂ ਨੂੰ ਇਹ ਦੱਸਦੇ ਚਾ
ਰਾਜ ਪੀੜ੍ਹੀਆਂ ਤੀਕਰ ਰਹੇਗਾ
ਸਭ ਖ਼ਲਕਤ ਤੇ ਯਹੋਵਾਹ ਦਾ - ਮਿਹਰਬਾਨ...
- ਖ਼ਲਕਤ : ਸ੍ਰਿਸ਼ਟੀ, ਸਮੁੱਚੀ ↩︎
- ਨਿਹਾਲ : ਧੰਨ, ਖ਼ੁਸ਼, ਪ੍ਰਸੰਨ ↩︎
- ਮੁਦਾਮ : ਸਦਾ, ਹਮੇਸ਼ਾ ਤਕ, ਲਗਾਤਾਰ ↩︎
- ਬੁਜ਼ੁਰਗੀ : ਮਹਾਨਤਾ, ਮਹਿਮਾ, ਵਡਿਆਈ, ਆਦਰ ↩︎
- ਬੇਪਾਇਆਨ : ਬੇਅੰਤ, ਅਨੰਤ, ਬੇਹੱਦ, ਜਿਸ ਦਾ ਅੰਤ ਨਾ ਹੋਵੇ ↩︎