Original scale: C#Current scale: C#
Chord View

ਇਨ੍ਹਾਂ ਭਾਸ਼ਾਵਾਂ ਵਿੱਚ ਵੇਖੋ:

ਨਿਹਾਇਤ ਹੈ ਰਹੀਮ ਖ਼ੁਦਾ

ਨਿਹਾਇਤ ਹੈ ਰਹੀਮ ਖ਼ੁਦਾ 
ਮਿਹਰਬਾਨ ਮਿਹਰਬਾਨ ਮਿਹਰਬਾਨ
ਉਹ ਧੀਮਾ ਗ਼ੁੱਸੇ ਵਿੱਚ ਸਦਾ - ਮਿਹਰਬਾਨ...
ਰਹਿਮ ਉਹਦਾ ਵਧ ਕੇ ਹੈ ਕਮਾਲ
ਭਲਿਆਈ ਕਰਦਾ ਸਭਨਾਂ ਨਾਲ
ਸਭ ਖ਼ਲਕਤ1 ਉਸ ਤੋਂ ਹੈ ਨਿਹਾਲ2 - ਮਿਹਰਬਾਨ...

ਸਭ ਕਾਰੀਗਰੀਆਂ ਐ ਖ਼ੁਦਾ
ਮਿਹਰਬਾਨ ਮਿਹਰਬਾਨ ਮਿਹਰਬਾਨ
ਗੀਤ ਗਾਵਣ ਤੇਰੀਆਂ ਸਿਫ਼ਤਾਂ ਦਾ - ਮਿਹਰਬਾਨ...
ਪਾਕ ਲੋਕ ਜੋ ਤੇਰੇ ਹੈਣ ਤਮਾਮ
ਉਹ ਕਹਿੰਦੇ ਲੈ ਕੇ ਤੇਰਾ ਨਾਮ
ਕਿ ਤੂੰ ਮੁਬਾਰਕ ਹੈਂ ਮੁਦਾਮ3 - ਮਿਹਰਬਾਨ...

ਉਹ ਸਭ ਤੇਰੀ ਬਾਦਸ਼ਾਹੀ ਦੀ
ਮਿਹਰਬਾਨ ਮਿਹਰਬਾਨ ਮਿਹਰਬਾਨ
ਬਜ਼ੁਰਗੀ4 ਦੱਸਦੇ ਰਹਿੰਦੇ ਵੀ - ਮਿਹਰਬਾਨ...
ਉਹ ਕਰਦੇ ਰਹਿੰਦੇ ਹੈਣ ਬਿਆਨ
ਤਾਂ ਸਾਰੇ ਲੋਕੀ ਲੈਣ ਪਛਾਣ
ਕਿ ਤੇਰੀ ਕੁਦਰਤ ਬੇਪਾਇਆਨ5 - ਮਿਹਰਬਾਨ...

ਯਾ ਰੱਬ ਤੇਰੀ ਬਾਦਸ਼ਾਹੀ ਵੀ
ਮਿਹਰਬਾਨ ਮਿਹਰਬਾਨ ਮਿਹਰਬਾਨ
ਹਮੇਸ਼ਾ ਤੀਕਰ ਰਹੇਗੀ - ਮਿਹਰਬਾਨ...
ਸਭ ਲੋਕਾਂ ਨੂੰ ਇਹ ਦੱਸਦੇ ਚਾ
ਰਾਜ ਪੀੜ੍ਹੀਆਂ ਤੀਕਰ ਰਹੇਗਾ
ਸਭ ਖ਼ਲਕਤ ਤੇ ਯਹੋਵਾਹ ਦਾ - ਮਿਹਰਬਾਨ...
  1. ਖ਼ਲਕਤ : ਸ੍ਰਿਸ਼ਟੀ, ਸਮੁੱਚੀ ↩︎
  2. ਨਿਹਾਲ : ਧੰਨ, ਖ਼ੁਸ਼, ਪ੍ਰਸੰਨ ↩︎
  3. ਮੁਦਾਮ : ਸਦਾ, ਹਮੇਸ਼ਾ ਤਕ, ਲਗਾਤਾਰ ↩︎
  4. ਬੁਜ਼ੁਰਗੀ : ਮਹਾਨਤਾ, ਮਹਿਮਾ, ਵਡਿਆਈ, ਆਦਰ ↩︎
  5. ਬੇਪਾਇਆਨ : ਬੇਅੰਤ, ਅਨੰਤ, ਬੇਹੱਦ, ਜਿਸ ਦਾ ਅੰਤ ਨਾ ਹੋਵੇ ↩︎