ਇਨ੍ਹਾਂ ਭਾਸ਼ਾਵਾਂ ਵਿੱਚ ਵੇਖੋ:
ਰਹਿਮਤ ਨਾਲ ਹੈ ਭਰਿਆ ਹੋਇਆ
ਰਹਿਮਤ ਨਾਲ ਹੈ ਭਰਿਆ ਹੋਇਆ ਪਾਕ ਯਹੋਵਾਹ ਸਾਡਾ
ਰਹਿਮਤ ਨਾਲ ਹੈ ਭਰਿਆ ਹੋਇਆ ਪਾਕ ਯਹੋਵਾਹ ਸਾਡਾ
ਗ਼ੁੱਸਾ ਤੇ ਕਰਨ ਦੇ ਵਿੱਚ ਉਹ ਧੀਰਾ ਪਿਆਰ ਅੱਤ ਉਸਦਾ ਹੈ ਡਾਢਾ
ਸਾਡੇ ਉੱਤੇ ਵੀ ਰੱਬ ਸਾਡਾ ਸਦਾ ਨਹੀਂ ਝੁੰਜਲਾਵੇ
ਓੜਕ ਤੀਕਰ ਨਹੀਂ ਸਾਡੇ ਉੱਤੇ ਆਪਣਾ ਕ੍ਰੋਧ ਵਿਖਾਵੇ
ਜਿਹੀ ਸਾਡੀ ਹੈ ਬੁਰਿਆਈ ਤਿਹਾ ਸਲੂਕ ਨਾ ਕਰਦਾ
ਸਾਡੇ ਪਾਪਾਂ ਵਾਂਗਰ ਸਾਨੂੰ ਬਦਲਾ ਨਹੀਂ ਉਹ ਦਿੰਦਾ
ਜਿੰਨਾ ਉੱਚਾ ਇਸ ਧਰਤੀ ਤੋਂ ਇਹ ਅਸਮਾਨ ਹੈ ਸਾਰਾ
ਰੱਬ ਦੇ ਡਰਨ ਵਾਲਿਆਂ ਉੱਤੇ ਰਹਮ ਹੈ ਉਹਦਾ ਭਾਰਾ
ਜਿੰਨਾ ਚੜ੍ਹਦੇ ਤੋਂ ਹੈ ਲਾਹੰਦਾ ਉੱਨੀ ਦੂਰ ਅਸਾਡੇ
ਪਾਪ ਖ਼ੁਦਾ ਨੇ ਚੁੱਕਕੇ ਸਾਰੇ ਸੁੱਟੇ ਦੂਰ ਦੁਰਾਡੇ