ਰਹੇਗਾ ਨਾਂ ਸਦਾ ਤੀਕਰ
ਰਹੇਗਾ ਨਾਂ ਸਦਾ ਤੀਕਰ ਮਸੀਹ ਦਾ
ਰਹੇਗਾ ਜਦ ਤਲਕ ਸੂਰਜ ਰਹੇਗਾ
ਤੇ ਉਸ ਤੋਂ ਬਰਕਤਾਂ ਸਭ ਲੋਕ ਪਾਵਣ
ਤੇ ਕੌਮਾਂ ਉਸ ਦੀਆਂ ਧੰਨਵਾਦ ਗਾਵਣ
ਜੋ ਇਸਰਾਏਲੀਆਂ ਦਾ ਰੱਬ ਖ਼ੁਦਾ ਹੈ
ਅਜਾਇਬ ਕੰਮ ਕਰਦਾ ਧੰਨ ਸਦਾ ਹੈ
ਖ਼ੁਦਾ ਦਾ ਪਾਕ ਨਾਂ ਹੈ ਸ਼ਾਨਵਾਲਾ
ਸਦਾ ਤੀਕਰ ਮੁਬਾਰਕ ਉਹ ਰਹੇਗਾ
ਬਜ਼ੁਰਗੀ ਉਹਦੀ ਹੈ ਦੁਨੀਆ ਤੇ ਸਾਰੀ
ਕਹੋ ਆਮੀਨ ਆਮੀਨ ਫਿਰ ਦੂਜੀ ਵਾਰੀ