Original scale: BmCurrent scale: Bm
Chord View

ਇਨ੍ਹਾਂ ਭਾਸ਼ਾਵਾਂ ਵਿੱਚ ਵੇਖੋ:

ਐ ਮੇਰੇ ਸ਼ਾਹ ਖ਼ੁਦਾਵੰਦਾ

ਐ ਮੇਰੇ ਸ਼ਾਹ ਖ਼ੁਦਾਵੰਦਾ ਵੱਡਿਆਈ ਤੇਰੀ ਕਰਾਂਗਾ 
ਮੈਂ ਸਦਾ ਤੀਕ ਬਿਆਨ ਕਰਾਂ ਕਿ ਤੇਰਾ ਹੈ ਮੁਬਾਰਕ ਨਾਂ

ਮੈਂ ਤੈਨੂੰ ਹੀ ਖ਼ੁਦਾਵੰਦਾ ਹਰ ਰੋਜ਼ ਮੁਬਾਰਕ ਆਖਾਂਗਾ
ਹਮੇਸ਼ਾ ਤੇਰੇ ਨਾਂ ਹੀ ਦੀ ਜਾਨ ਮੇਰੀ ਉਸਤਤ ਗਾਵੇਗੀ

ਖ਼ੁਦਾ ਬਜ਼ੁਰਗ ਤੇ ਫ਼ਾਇਕ ਹੈ ਬੇਹੱਦ ਤਾਰੀਫ਼ ਦੇ ਲਾਇਕ ਹੈ
ਬਜ਼ੁਰਗੀ ਉਹਦੀ ਜ਼ਾਹਰ ਹੈ ਜੋ ਅਕਲੋਂ ਸਮਝੋਂ ਬਾਹਰ ਹੈ

ਸਿਤਾਇਸ਼ ਤੇਰੇ ਕੰਮਾਂ ਦੀ ਪੁਸ਼ਤ ਦੂਜੀ ਪੁਸ਼ਤ ਨਾਲ ਕਰੇਗੀ
ਉਹ ਤੇਰੀ ਬੇਹੱਦ ਕੁਦਰਤ ਦਾ ਬਿਆਨ ਸੁਣਾਵੇਗੀ ਸਦਾ

ਤੇਰੀ ਜਨਾਬ ਦੀ ਇੱਜ਼ਤ ਸਭ ਜੋ ਡਾਢੀ ਹੈ ਸ਼ਾਨਵਾਲੀ ਰੱਬ
ਤੇਰੇ ਅਜਾਇਬ ਕੰਮਾਂ ਦਾ ਮੈਂ ਖੁੱਲਕੇ ਹਾਲ ਸੁਣਾਵਾਂਗਾ

ਕੰਮ ਡਾਢੇ ਤੇਰੇ ਕੁਦਰਤ ਦੇ ਲੋਕ ਇੱਕ ਦੂਜੇ ਨੂੰ ਦੱਸਣਗੇ
ਪਰ ਮੈਂ ਹਮੇਸ਼ਾ ਤੀਕ ਖ਼ੁਦਾ ਬਜ਼ੁਰਗੀ ਤੇਰੀ ਕਰਾਂਗਾ

ਜੋ ਤੇਰੇ ਵੱਡੇ ਹੈਣ ਇਹਸਾਨ ਉਹ ਸਭੋ ਕਰਨਗੇ ਬਿਆਨ
ਉਹ ਤੇਰੀ ਹੀ ਸੱਚਿਆਈ ਦੀ ਗੀਤ ਖ਼ੁਸ਼ੀਆਂ ਦੇ ਨਾਲ ਗਾਵਣਗੇ