ਇਨ੍ਹਾਂ ਭਾਸ਼ਾਵਾਂ ਵਿੱਚ ਵੇਖੋ:
ਉਹ ਧੰਨ ਜਿਸ ਦੇ
ਉਹ ਧੰਨ ਜਿਸ ਦੇ ਬਖ਼ਸ਼ੇ ਗਏ ਸਭ ਗੁਨਾਹ
ਤੇ ਢੱਕੇ ਗਏ ਸਾਰੇ ਔਗੁਣ ਸਦਾ
ਨਾ ਰੱਬ ਜਿਸ ਦੇ ਪਾਪਾਂ ਦਾ ਕਰਦਾ ਹਿਸਾਬ
ਉਹ ਧੰਨ ਹੈ ਤੇ ਦਿਲ ਉਸਦਾ ਨਹੀਂ ਖ਼ਰਾਬ
ਮੈਂ ਜਦ ਚੁੱਪ ਰਿਹਾ ਤਦ ਮੇਰੀ ਹੱਡੀਆਂ
ਕਰਾਹੰਦੇ ਹੋਏ ਸਾਰਾ ਦਿਨ ਗਲ ਗਈਆਂ
ਦਿਨੇ ਵੀ ਤੇ ਰਾਤੀਂ ਵੀ ਮੇਰੇ ਖ਼ੁਦਾ
ਤੇਰਾ ਹੱਥ ਮੇਰੇ ਉੱਤੇ ਭਾਰਾ ਰਿਹਾ
ਤੇ ਚਰਬੀ ਮੇਰੀ ਸਾਰੀ ਪੱਘਰ ਗਈ
ਤੇ ਗਰਮੀ ਦੀ ਖ਼ੁਸ਼ਕੀ ਨਾਲ ਬਦਲੀ ਗਈ
ਤੇਰੇ ਕੋਲ ਕੀਤਾ ਗੁਨਾਹ ਦਾ ਇਕਰਾਰ
ਹਾਂ ਮੰਨ ਲਿਆ ਮੈਂ ਤੇ ਹਾਂ ਡਾਢਾ ਬਦਕਾਰ
ਮੈਂ ਕਿਹਾ ਯਹੋਵਾਹ ਦੇ ਅੱਗੇ ਜ਼ਰੂਰ
ਮੈਂ ਮੰਨਾਂਗਾ ਆਪਣੇ ਗੁਨਾਹ ਤੇ ਕਸੂਰ
ਸੋ ਮੇਰੀ ਬਦਜ਼ਾਤੀ ਦਾ ਭਾਰਾ ਗੁਨਾਹ
ਤੂੰ ਬਖ਼ਸ਼ ਦਿੱਤਾ ਮੈਨੂੰ ਐ ਮੇਰੇ ਖ਼ੁਦਾ