ਇਨ੍ਹਾਂ ਭਾਸ਼ਾਵਾਂ ਵਿੱਚ ਵੇਖੋ:

ਅੱਖੀਆਂ ਚੁੱਕਣਾਂ ਹਾਂ

ਅੱਖੀਆਂ ਚੁੱਕਣਾਂ ਹਾਂ ਮੈਂ ਵੱਲ ਪਹਾੜਾਂ 
ਮਦਦ ਲਈ ਮੈਂ ਕਿਸ ਨੂੰ ਪੁਕਾਰਾਂ

ਮੇਰੀ ਮਦਦ ਨੂੰ ਰੱਬ ਆਪੀਂ ਆਇਆ
ਜਿਸ ਨੇ ਧਰਤੀ ਅਕਾਸ਼ ਬਣਾਇਆ
ਤੇਰੇ ਪੈਰਾਂ ਨੂੰ ਦੇਵੇ ਖਲਾਰਾਂ ਮਦਦ ਲਈ ਮੈਂ ਕਿਸ ਨੂੰ ਪੁਕਾਰਾਂ

ਤੇਰਾ ਰਾਖਾ ਨਾ ਕਦੀ ਊਂਘਲ਼ਾਵੇ
ਤੇਰੇ ਰੱਬ ਨੂੰ ਨੀਂਦਰ ਵੀ ਨਾ ਆਵੇ
ਇਸਰਾਏਲ ਦੀਆਂ ਰੱਖਦਾ ਉਹ ਤਾੜਾਂ
ਮਦਦ ਲਈ ਮੈਂ ਕਿਸ ਨੂੰ ਪੁਕਾਰਾਂ

ਆਪੀਂ ਤੇਰਾ ਯਹੋਵਾਹ ਰਖਵਾਲਾ ਤੇਰੇ ਉੱਤੇ ਉਹ ਛਾਂ ਕਰਨ ਵਾਲਾ
ਸ਼ੁਕਰ ਉਸੇ ਦਾ ਹਰ ਦਮ ਗੁਜ਼ਾਰਾਂ
ਮਦਦ ਲਈ ਮੈਂ ਕਿਸ ਨੂੰ ਪੁਕਾਰਾਂ

ਦਿਨੇ ਸੂਰਜ ਨਾ ਤੈਨੂੰ ਸਤਾਵੇ ਰਾਤੀਂ ਚੰਨ ਵੀ ਨਾ ਕੁਝ ਦੁੱਖ ਪੁਚਾਵੇ
ਖ਼ੌਫ਼ ਖਾਵੇਂਗਾ ਨਾ ਵਿੱਚ ਉਜਾੜਾਂ ਮਦਦ ਲਈ ਮੈਂ ਕਿਸ ਨੂੰ ਪੁਕਾਰਾਂ

ਤੇਰਾ ਰੱਬ ਤੈਨੂੰ ਆਪੀਂ ਬਚਾਉਂਦਾ
ਸਾਰੀ ਬਦੀਆਂ ਤੋਂ ਤੈਨੂੰ ਛੁਡਾਉਂਦਾ
ਤੇਰੀ ਜਿੰਦੜੀ ਦੀਆਂ ਰੱਖਦਾ ਉਹ ਤਾੜਾਂ
ਮਦਦ ਲਈ ਮੈਂ ਕਿਸ ਨੂੰ ਪੁਕਾਰਾਂ

ਤੇਰੀ ਰਾਹ ਵਿੱਚ ਯਹੋਵਾਹ ਤਆਲਾ1
ਸਦਾ ਹੋਵੇਗਾ ਤੇਰਾ ਰਖਵਾਲਾ
ਮੈਂ ਤੇ ਰੱਬ ਹੀ ਨੂੰ ਹਰ ਦਮ ਪੁਕਾਰਾਂ
ਮਦਦ ਲਈ ਮੈਂ ਕਿਸ ਨੂੰ ਪੁਕਾਰਾਂ

  1. ਤਆਲਾ: ਮਹਾਨ, ਬਜ਼ੁਰਗ, ਉੱਚਾ, ਵੱਡਾ ↩︎