ਇਨ੍ਹਾਂ ਭਾਸ਼ਾਵਾਂ ਵਿੱਚ ਵੇਖੋ:
ਮੈਂ ਸਬਰ ਦੇ ਨਾਲ
ਮੈਂ ਸਬਰ ਦੇ ਨਾਲ ਆਸ ਰੱਖਕੇ
ਯਹੋਵਾਹ ਦੀ ਕਰਦਾ ਸਾਂ ਇੰਤਜ਼ਾਰੀ
ਤਦ ਉਸ ਨੇ ਮੇਰੇ ਤੇ ਤਰਸ ਖਾਕੇ
ਸੁਣੀ ਮੇਰੀ ਸਾਰੀ ਆਹ-ਓ-ਜ਼ਾਰੀ1
ਉਹ ਖ਼ਤਰੇ ਦੇ ਟੋਏ ਤੇ ਖੋਭਿਆਂ ਚੋਂ
ਹੈ ਮੈਨੂੰ ਕੱਢ ਕੇ ਲੈ ਆਇਆ ਬਾਹਰ
ਚੱਟਾਨ ਉੱਤੇ ਰੱਖੇ ਪੈਰ ਮੇਰੇ ਤੇ ਬਖ਼ਸ਼ੀ ਕਦਮਾਂ ਨੂੰ ਉਸਤੂਆਰੀ2
ਖ਼ੁਦਾ ਨੇ ਗੀਤ ਇੱਕ ਨਵਾਂ ਸਿਖਾਇਆ
ਕਿ ਜਿਸ ਤੋਂ ਹੋਵੇ ਤਾਰੀਫ਼ ਉਸ ਦੀ
ਬਥੇਰੇ ਮੰਨਣਗੇ ਖ਼ੌਫ਼ ਉਸ ਦਾ ਤੇ ਆਸ ਰੱਖਣ ਰੱਬ ਉੱਤੇ ਸਾਰੀ
ਮੁਬਾਰਕ ਓਸੇ ਦਾ ਹਾਲ ਜਾਣੋ ਯਹੋਵਾਹ ਉੱਤੇ ਭਰੋਸਾ ਜਿਸ ਦਾ
ਘਮੰਡੀਆਂ ਕੋਲ ਉਹ ਨਹੀਂ ਜਾਂਦਾ
ਨਾ ਝੂਠਿਆਂ ਨਾਲ ਰੱਖਦਾ ਯਾਰੀ