ਇਨ੍ਹਾਂ ਭਾਸ਼ਾਵਾਂ ਵਿੱਚ ਵੇਖੋ:

ਉਹ ਧੰਨ ਹੈ

ਉਹ ਧੰਨ ਹੈ ਜੋ ਨਾ ਮੰਨਦਾ ਹੈ ਸਲਾਹ ਸ਼ਰੀਰਾਂ1 ਦੀ 
ਨਾ ਤੁਰਦਾ ਏ ਉਹ ਬੁਰਿਆਂ ਦੇ ਰਾਹ ਤੇ ਕਦੀ ਵੀ

ਮਖ਼ੌਲੀਆਂ ਦੇ ਜਲਸੇ ਵਿੱਚ ਨਾ ਕਦੀ ਬਹਿੰਦਾ ਏ
ਪਰ ਦਿਨੇ ਰਾਤੀਂ ਸ਼ਰਾ2 ਨੂੰ ਉਹ ਸੋਚਦਾ ਰਹਿੰਦਾ ਏ

ਹਾਲ ਉਹਦਾ ਏ ਉਸ ਬੂਟੇ ਵਾਂਗ ਜੋ ਲੱਗਾ ਪਾਣੀ ਤੇ
ਫਲ ਆਪਣੇ ਵੇਲੇ ਦੇਵੇਗਾ ਨਾ ਪੱਤਰ ਸੁੱਕਣਗੇ

ਉਹ ਆਪਣੇ ਸਾਰੇ ਕੰਮਾਂ ਵਿੱਚ ਫਲ ਦਾਇਕ3 ਹੋਵੇਗਾ
ਪਰ ਤੂੜੀ ਵਾਂਗਰ ਵਾਦੇ ਨਾਲ ਬਦਕਾਰ ਉੱਡ ਜਾਵੇਗਾ

ਸ਼ਰੀਰ ਤੇ ਵਿੱਚ ਕਚਹਿਰੀ ਦੇ ਖਲੋ ਨਾ ਸੱਕਣਗੇ
ਤੇ ਮੰਡਲੀ ਵਿੱਚ ਸੱਚਿਆਰਾਂ ਦੀ ਬਦਕਾਰ ਨਾ ਠਹਿਰਨਗੇ

ਕਿਉਂ ਜੋ ਪਾਕ ਖ਼ੁਦਾ ਰਾਹ ਜਾਣਦਾ ਸਾਦਿਕ ਦਾ
ਪਰ ਰਾਹ ਜੋ ਹੈ ਸ਼ਰੀਰਾਂ ਦਾ ਸੋ ਉੱਡ ਪੁੱਡ ਜਾਵੇਗਾ
  1. ਸ਼ਰੀਰ : ਬੁਰਾਈ, ਬਦੀ, ਸ਼ੈਤਾਨ, ਦੁਸ਼ਟ ↩︎
  2. ਸ਼ਰ’ਆ : ਬਦੀ, ਦੁਸ਼ਟਤਾ, ਬੁਰਾਈ ↩︎
  3. ਦਾਇਕ : ਫ਼ਾਇਦਾ ਦੇਣ ਵਾਲਾ, ਲਾਭ ਦਿਲਾਉਣ ਵਾਲਾ ↩︎