ਇਨ੍ਹਾਂ ਭਾਸ਼ਾਵਾਂ ਵਿੱਚ ਵੇਖੋ:

ਫ਼ਜ਼ਲ ਨਾਲ ਐ ਰੱਬ

ਫ਼ਜ਼ਲ ਨਾਲ ਐ ਰੱਬ ਬਖ਼ਸ਼ ਗੁਨਾਹ ਸਭ ਮੇਰੇ
ਵਾਂਙੁ ਫ਼ਜ਼ਲ ਰਹਿਮ ਕਰ ਤੂਈਂ ਉੱਤੇ ਮੇਰੇ

ਚੰਗੀ ਤਰ੍ਹਾਂ ਧੋ ਦੇ ਮੇਰੀ ਕਰ ਸਫ਼ਾਈ
ਮੈਨੂੰ ਕਰ ਤੂੰ ਪਾਕ ਸਾਫ਼ ਬਖ਼ਸ਼ਦੇ ਸਭ ਬੁਰਿਆਈ

ਕਿਉਂ ਜੋ ਸਭ ਬੁਰਿਆਈ ਆਪਣੀ ਮੈਂ ਮੰਨ ਲੈਂਦਾ
ਮੇਰਾ ਜੋ ਗੁਨਾਹ ਹੈ ਮੇਰੇ ਅੱਗੇ ਰਹਿੰਦਾ

ਐ ਖ਼ੁਦਾ ਮੈਂ ਤੇਰਾ ਗੁਨਾਹ ਕੀਤਾ ਭਾਰੀ
ਤੇਰੇ ਹੀ ਹਜ਼ੂਰ ਵਿੱਚ ਬਦੀ ਕੀਤੀ ਸਾਰੀ

ਤਾਂ ਤੂੰ ਆਪਣੀ ਗੱਲ ਵਿੱਚ ਸੱਚਾ ਹੋ ਹਰ ਹਾਲਤ
ਰਾਸਤੀ1 ਜ਼ਾਹਰ ਹੋਵੇ ਕਰੇਂ ਜਦ ਅਦਾਲਤ

ਮੈਂ ਵੀ ਪੈਦਾ ਹੋਇਆ ਵੇਖੋ ਵਿੱਚ ਬੁਰਿਆਈ
ਮੈਨੂੰ ਵਿੱਚ ਗੁਨਾਹ ਦੇ ਜੰਮਿਆ ਮੇਰੀ ਮਾਈ
  1. ਰਾਸਤੀ : ਧਰਮੀ, ਭਕਤੀ, ਧਾਰਮਿਕਤਾ, ਰਾਇਚਸਨਿਸ (righteousness) ↩︎