ਇਨ੍ਹਾਂ ਭਾਸ਼ਾਵਾਂ ਵਿੱਚ ਵੇਖੋ:
ਖ਼ੁਦਾਇਆ ਤੇਰੀ ਰੂਹ ਤੋਂ
ਖ਼ੁਦਾਇਆ ਤੇਰੀ ਰੂਹ ਤੋਂ ਮੈਂ ਭਲਾ ਨੱਸਕੇ ਕਿੱਧਰ ਜਾਵਾਂ
ਹਜ਼ੂਰੀ ਤੇਰੀ ਤੋਂ ਛਿਪਕੇ ਮੈਂ ਕਿਹੜੀ ਤਰਫ਼ ਨੂੰ ਨੱਸਾਂ
ਮੈਂ ਚੜ੍ਹ ਜਾਵਾਂ ਜੇ ਅਸਮਾਨਾਂ ਦੇ ਉੱਤੇ ਉੱਥੇ ਹੈ ਤੂੰ ਹੀ
ਵਿਛਾਵਾਂ ਬਿਸਤਰਾ ਪਤਾਲ ਦੇ ਵਿੱਚ ਉੱਥੇ ਹੈ ਤੂੰ ਹੀ
ਸਮੁੰਦਰੋਂ ਪਾਰ ਜਾ ਉੱਤਰਾਂ ਸੁਬਹ ਦੇ ਪੰਖਾਂ ਨੂੰ ਫੈਲਾ
ਤੇ ਉੱਥੇ ਵੀ ਤੇਰਾ ਹੱਥ ਮੈਨੂੰ ਯਾ ਰੱਬ ਰਾਹ ਵਿਖਾਵੇਗਾ
ਖ਼ੁਦਾਇਆ ਤੂੰ ਕਰੇਗਾ ਦਸਤਗੀਰੀ1 ਆਪੀਂ ਮੇਰੀ ਵੀ
ਤੇਰਾ ਹੱਥ ਸੱਜਾ ਉਸ ਪਤਾਲ ਵਿੱਚ ਹੋਵੇ ਮਦਦ ਮੇਰੀ
ਜੇ ਮੈਂ ਆਖਾਂ ਕਿ ਮੈਨੂੰ ਘੁੱਪ ਹਨੇਰਾ ਹੁਣ ਛਿਪਾਵੇਗਾ
ਮੇਰੇ ਗਿਰਦੇ ਹਨੇਰਾ ਵੀ ਤਦੋਂ ਚਾਨਣ ਹੋ ਜਾਵੇਗਾ
ਨਹੀਂ ਹੈ ਸਾਮ੍ਹਣੇ ਤੇਰੇ ਹਨੇਰਾ ਘੁੱਪ ਹਨੇਰਾ ਵੀ
ਹਨੇਰੀ ਰਾਤ ਤੇਰੇ ਸਾਮ੍ਹਣੇ ਹੈ ਵਾਂਗ ਚਾਨਣ ਵੀ
- ਦਸਤਗਿਰੀ (दस्तगीरी) : ਮਦਦ, ਸਹਾਇਤਾ ↩︎