ਇਨ੍ਹਾਂ ਭਾਸ਼ਾਵਾਂ ਵਿੱਚ ਵੇਖੋ:
ਯਿਸੂ ਨੇ ਮੇਰੀ ਬਾਂਹ ਫੜ ਲਈ
ਬਾਂਹ ਫੜ ਲਈ ਫੜ ਲਈ
ਯਿਸੂ ਨੇ ਮੇਰੀ ਬਾਂਹ ਫੜ ਲਈ
ਸੁੱਤੀ ਉਮੀਦ ਜਾਗ ਪਈ
ਯਿਸੂ ਨੇ ਮੇਰੀ ਬਾਂਹ ਫੜ ਲਈ
ਦਰਦੀ ਨਾਲ ਦਰਦ ਵੰਡਾਉਣ ਵਾਲਾ ਕਿਹੜਾ ਸੀ
ਪਾਪੀ ਸਾਂ ਗੁਨਾਹ ਚ, ਛੁਡਾਉਣ ਵਾਲਾ ਕਿਹੜਾ ਸੀ
ਕਿਸੇ ਵੀ ਨਾ ਵਾਤ ਮੇਰੇ ਲਈ
ਯਿਸੂ ਨੇ ਮੇਰੀ ਬਾਂਹ ਫੜ ਲਈ…
ਦੁਖੀ ਬੇ-ਸਹਾਰਿਆਂ ਨੂੰ ਗਲ ਨਾਲ ਲਾ ਕੇ
ਯਿਸੂ ਵਾਂਗੂੰ ਕੋਈ ਵੀ ਨਾ ਰੱਖੇ ਸੀਨੇ ਲਾ ਕੇ
ਆਏ ਸਾਂ ਜੱਗ ਉੱਠੇ ਕਈ
ਯਿਸੂ ਨੇ ਮੇਰੀ ਬਾਂਹ ਫੜ ਲਈ…
ਹੁਣ ਤਾਂ ਮੈਂ ਸ਼ਾਦ ਹਾਂ ਤੇ ਸਦਾ ਖ਼ੁਸ਼ ਰਵਾਂਗਾ
ਹਰ ਵੇਲੇ ਯਿਸੂ ਯਿਸੂ ਜੱਪਦਾ ਮੈਂ ਰਵਾਂਗਾ
ਦੋਜ਼ਖ਼ਾਂ ਦੀ ਖ਼ਮ ਮੁੱਕ ਗਈ
ਯਿਸੂ ਨੇ ਮੇਰੀ ਬਾਂਹ ਫੜ ਲਈ
ਯਿਸੂ ਜਦੋਂ ਮਿਲਿਆ ਤੇ ਮਾਰਾਂ ਮੈਂ ਉਡਾਰੀਆਂ
ਅਰਸ਼ਾਂ ਤੇ ਜਾਣ ਦੀਆਂ ਕਰਾਂ ਮੈਂ ਤਿਆਰੀਆਂ
ਤੇਲ ਨਾਲ ਕੁੱਪੀ ਭਰ ਲਈ
ਯਿਸੂ ਨੇ ਮੇਰੀ ਬਾਂਹ ਫੜ ਲਈ