ਇਨ੍ਹਾਂ ਭਾਸ਼ਾਵਾਂ ਵਿੱਚ ਵੇਖੋ:
ਯਿਸੂ ਅਰਸ਼ਾਂ ਤੇ ਜਾਣ ਵਾਲਿਆ
ਯਿਸੂ ਅਰਸ਼ਾਂ ਤੇ ਜਾਣ ਵਾਲਿਆ
ਤੈਨੂੰ ਅੱਖੀਆਂ ਉਡੀਕ ਦੀਆਂ
ਸਾਡੀ ਜਿੰਦ ਨੂੰ ਬਚਾਉਣ ਵਾਲਿਆ
ਤੈਨੂੰ ਅੱਖੀਆਂ ਉਡੀਕ ਦੀਆਂ
ਤੇਰੇ ਵਾਅਦੇ ਸਾਰੇ ਸੱਚੇ ਨੇ ਕਲਾਮ ਦੱਸਦਾ
ਤੇਰੇ ਕੌਲ1 ਸਾਰੇ ਅੱਛੇ ਨੇ ਕਲਾਮ ਦੱਸਦਾ
ਯਿਸੂ ਵਾਅਦੇ ਨੂੰ ਨਿਭਾਉਣ ਵਾਲਿਆ
ਤੈਨੂੰ ਅੱਖੀਆਂ ਉਡੀਕ ਦੀਆਂ
ਰੂਹ-ਏ-ਪਾਕ ਸਾਡੇ ਹੌਸਲੇ ਵਧਾਈ ਜਾਂਦਾ ਏ
ਸੱਚੇ ਪਿਆਰ ਦੀਆਂ ਰਾਹਾਂ
ਉਹ ਵਿਖਾਈ ਜਾਂਦਾ ਏ
ਕੋਲ ਆਪਣੇ ਬੁਲਾਉਣ ਵਾਲਿਆ
ਤੈਨੂੰ ਅੱਖੀਆਂ ਉਡੀਕ ਦੀਆਂ
ਦਿਲ ਤੇਰੀਆਂ ਉਡੀਕਾਂ ਵਿੱਚ ਜਾਗਦਾ ਰਵੇ
ਕਦੋਂ ਆਵੇਂਗਾ ਮਸੀਹਾ, ਇਹੋ ਆਖਦਾ ਰਵੇ
ਨਾਲ ਆਪਣੇ ਲੈ ਜਾਣ ਵਾਲਿਆ
ਤੈਨੂੰ ਅੱਖੀਆਂ ਉਡੀਕਦੀਆਂ
ਬਾਪ ਘੱਲੇਗਾ ਫ਼ਰਿਸ਼ਤਿਆਂ ਨੂੰ ਇਸ ਜਗ ਤੇ
ਖ਼ੁਸ਼ ਹੋਣਗੇ ਈਮਾਨ ਨਾਲ ਰੱਜ ਰੱਜ ਕੇ
ਯਿਸੂ ਵਿਛੜੇ ਮਿਲਾਉਣ ਵਾਲਿਆ
ਤੈਨੂੰ ਅੱਖੀਆਂ ਉਡੀਕ ਦੀਆਂ
- ਕੌਲ : ਗੱਲ, ਕਲਾਮ, ਵਚਨ, ਸ਼ਬਦ ↩︎