Original scale: CmCurrent scale: Cm
Chord View

ਇਨ੍ਹਾਂ ਭਾਸ਼ਾਵਾਂ ਵਿੱਚ ਵੇਖੋ:

ਯਿਸੂ ਜਿਹਾ ਲੱਭਿਆ ਨਾ ਕੋਈ

ਮੈਂ ਬੜੀ ਵਾਰੀ ਜਗ ਫੋਲਿਆ 
ਮੈਨੂੰ ਯਿਸੂ ਜਿਹਾ ਲੱਭਿਆ ਨੀ ਕੋਈ
ਜਦੋਂ ਦਾ ਉਹਦੇ ਲੜ ਲੱਗਿਆ
ਮੇਰੀ ਜ਼ਿੰਦਗੀ ਚ ਗ਼ਮ ਰਹਿ ਨਾ ਕੋਈ

ਉਹਦੇ ਵਾਂਗੂੰ ਮੈਨੂੰ ਕੋਈ ਪਿਆਰ ਕਿਵੇਂ ਕਰੇਗਾ
ਉਹਦੇ ਵਾਂਗੂੰ ਮੇਰੇ ਲਈ ਨਾ ਕਦੀ ਕੋਈ ਮਰੇਗਾ
ਮੈਂ ਸਭ ਨੂੰ ਵਫ਼ਾ ਚ ਤੋਲਿਆ
ਮੈਨੂੰ ਯਿਸੂ ਜਿਹਾ ਲੱਭਿਆ ਨੀ ਕੋਈ

ਮੈਂ ਵੇਖਿਆ ਨਾ ਕੋਈ ਮਸੀਹਾ ਵਰਗਾ
ਕਿਸੇ ਲਈ ਨਾ ਕੋਈ ਵੀ ਇੰਝ ਮਰਦਾ

ਲੱਭਿਆ ਵੀ ਲੱਭਦਾ ਨਹੀਂ ਐਸਾ ਉਹ ਚੌਪਾਨ ਏ
ਆਪਣੀਆਂ ਭੇਡਾਂ ਦੇ ਲਈ ਹੋਇਆ ਕੁਰਬਾਨ ਏ
ਤੇ ਰੱਬ ਨੇ ਵੀ ਇਹੋ ਬੋਲਿਆ
ਮੈਨੂੰ ਯਿਸੂ ਜਿਹਾ ਲੱਭਿਆ ਨੀ ਕੋਈ