ਇਨ੍ਹਾਂ ਭਾਸ਼ਾਵਾਂ ਵਿੱਚ ਵੇਖੋ:

ਯਿਸੂ ਦੀ ਬੱਲੇ ਬੱਲੇ

ਬੱਲੇ ਬੱਲੇ ਯਿਸੂ ਤੇਰੀ ਬੱਲੇ ਬੱਲੇ  
ਰੱਖਿਆ ਸ਼ੈਤਾਨ ਨੂੰ ਤੂੰ ਪੈਰਾਂ ਥੱਲੇ  
ਯਿਸੂ ਦੀ ਬੱਲੇ ਬੱਲੇ  

ਜਿਹੜਾ ਰੱਖੇ ਤੇਰੇ ਤੇ ਈਮਾਨ ਉਹੀਓ ਬਚਦਾ  
ਤੂੰਹੀਓਂ ਫ਼ਰਮਾਨ ਦਿੱਤਾ ਸਾਨੂੰ ਹੱਕ ਸੱਚ ਦਾ  
ਤੂੰਹੀਓਂ ਸਾਡੇ ਨਾਲ ਨਹੀਂ ਹਾਂ ਕੱਲੇ ਕੱਲੇ  
ਰੱਖਿਆ ਸ਼ੈਤਾਨ ਨੂੰ ਤੂੰ ਪੈਰਾਂ ਥੱਲੇ  

ਤੇਰੇ ਨਾਂ 'ਚ ਹੁੰਦੀਆਂ ਨੇ ਦਿਲਾਂ ਚ ਬਹਾਰਾਂ  
ਤੇਰੇ ਤੋਂ ਜਾਨ ਯਿਸੂ ਹੱਸਕੇ ਮੈਂ ਵਾਰਾਂ  
ਤੇਰੇ ਉੱਤੇ ਦਿਲ ਮੇਰਾ ਡੁੱਲੇ ਡੁੱਲੇ  
ਰੱਖਿਆ ਸ਼ੈਤਾਨ ਨੂੰ ਤੂੰ ਪੈਰਾਂ ਥੱਲੇ  

ਆਉਣਾ ਚਿੱਟੇ ਘੋੜੇ ਉੱਤੇ ਯਿਸੂ ਤੂੰਹੀਓਂ ਸੱਜਕੇ  
ਦੇਖੇਗਾ ਜਹਾਨ ਕਹਿਣਾ ਬੱਦਲਾਂ ਨੇ ਗੱਜਕੇ  
ਤੇਰੀ ਤਲਵਾਰ ਯਿਸੂ ਚੱਲੇ ਚੱਲੇ  
ਰੱਖਿਆ ਸ਼ੈਤਾਨ ਨੂੰ ਤੂੰ ਪੈਰਾਂ ਥੱਲੇ