ਮੈਂ ਪੱਲਾ ਯਿਸੂ ਦਾ
ਮੈਂ ਪੱਲਾ ਯਿਸੂ ਦਾ ਕਦੀ ਨਹੀਂ ਛੱਡਣਾ ਜ਼ਮਾਨਾ ਵੈਰੀ ਲੱਖ ਹੋਵੇ
ਕਦੀ ਐਸਾ ਨਾ ਦਿਨ ਆਵੇ ਜਦੋਂ ਮੈਥੋਂ ਉਹ ਵੱਖ ਹੋਵੇ
ਉਹਦੇ ਕਦਮਾਂ ਤੇ ਬੰਦਗੀ ਚ ਹਰ ਇੱਕ ਪਲ ਮੈਂ ਗੁਜ਼ਾਰਾਂਗਾ
ਇਬਾਦਤ ਕਰ ਕੇ ਸਜਦੇ ਚ ਮੈਂ ਕ਼ਿਸਮਤ ਨੂੰ ਸੰਵਾਰਾਂਗਾ
ਮੈਂ ਜੋ ਮੰਗਣਾ ਮਿਲੇਗਾ ਜੇ ਕਦੇ ਮੈਨੂੰ ਨਾ ਸ਼ਕ ਹੋਵੇ
ਮੈਂ ਪੱਲਾ ਯਿਸੂ ਦਾ…
ਮੈਂ ਹੁਕਮਾਂ ਤੇ ਉਹਦੇ ਸਦਾ ਚਲਦਾ ਰਵਾਂਗਾ
ਮੁਨਾਦੀ ਹਮੇਸ਼ਾ ਉਹਦੀ ਕਰਦਾ ਰਵਾਂਗਾ
ਮੈਂ ਪੱਲਾ ਕਦੀ ਵੀ ਮਸੀਹਾ ਦਾ ਨਹੀਂ ਛੱਡਣਾ
ਮੈਂ ਪੱਲਾ ਯਿਸੂ ਦਾ…
ਮੈਨੂੰ ਚੁਣਿਆ ਮਸੀਹਾ ਨੇ ਮੇਰਾ ਰੱਖਦਾ ਭਰਮ ਵੀ ਏ
ਮੈਂ ਇਸ ਲਾਇਕ ਕਦੀ ਨਹੀਂ ਸੀ ਇਹ ਗੱਲ ਸਾਰੀ ਕਰਮ ਦੀ ਏ
ਮੇਰੇ ਦਿਲ ਤੇ ਮੇਰੀ ਰੂਹ ਤੇ ਸਦਾ ਯਿਸੂ ਦਾ ਹੱਕ ਹੋਵੇ
ਮੈਂ ਪੱਲਾ ਯਿਸੂ ਦਾ…