ਇਨ੍ਹਾਂ ਭਾਸ਼ਾਵਾਂ ਵਿੱਚ ਵੇਖੋ:

ਮੇਰੇ ਯਿਸੂ ਜੀ ਦੇ ਜ਼ੋਰ ਦੀ ਕਿਆ ਬਾਤ ਹੈ

ਮੇਰੇ ਯਿਸੂ ਜੀ ਦੇ ਜ਼ੋਰ ਦੀ ਕਿਆ ਬਾਤ ਹੈ
ਯਿਸੂ/ਉਹਦੇ ਅੱਗੇ ਬੀਮਾਰੀਆਂ ਦੀ ਕੀ ਔਕਾਤ ਹੈ

ਬੋਲੋ ਯਿਸੂ ਨਾਂ ਵਿੱਚ ਉੱਠ ਨੀ ਬੀਮਾਰੀਏ
ਯਿਸੂ ਜੀ ਦੇ ਅੱਗੇ ਤੂੰ ਤੇ ਕੁਝ ਨਹੀਂ ਬੀਮਾਰੀਏ
ਉਹਦੇ ਅੱਗੇ ਪਹਾੜ ਹਾਲਾਤ ਦਾ ਵੀ ਖ਼ਾਕ ਏ

ਹੁਣ ਤੇਰਾ ਚੱਲਣਾ ਨੀ ਵੱਸ ਨੀ ਗ਼ਰੀਬੀਏ
ਮੇਰਾ ਖ਼ੁਦਾ ਬਾਪ ਮੇਰਾ ਸੱਜਣ ਕਰੀਬੀਏ
ਜਦੋਂ ਬਾਦਸ਼ਾਹ ਮੇਰੇ ਨਾਲ ਮੈਨੂੰ ਕੀ ਘਾਟ ਏ

ਕ਼ਰਜ਼ੇਆ ਹੁਣ ਤੇਰੀ ਟੁੱਟਣੀ ਦੀਵਾਰ ਏ
ਯਿਸੂ ਦੇ ਜਲਾਲ ਵਾਲੀ ਪੈਣੀ ਤੈਨੂੰ ਮਾਰ ਏ
ਤੈਨੂੰ ਪੈਣੀ ਰੂਹ-ਏ-ਪਾਕ ਦੇ ਅੱਗ ਦੀ ਲਾਠ ਏ

ਅੰਨ੍ਹੇਆਂ ਨੂੰ ਨੈਣ ਦਿੰਦਾ ਮੁਰਦੇ ਜਿਵਾਵੇ
ਰੋਗੀਆਂ ਦੇ ਰੋਗ ਜਿਹੜਾ ਜੜ ਤੋਂ ਮੁਕਾਵੇ
ਯਿਸੂ ਨਾਂ ਸਾਰੀ ਦੁਨੀਆ ਦੀ ਰਾਹ-ਏ-ਨਜਾਤ ਹੈ

ਹਨੇਰੀਆਂ ਤੂਫ਼ਾਨ ਜਿਹੜਾ ਪਲ ਚ ਥਮਾਵੇ
ਕੁਦਰਤ ਦੇ ਨਾਲ ਜਿਹੜਾ ਖ਼ਲਕਤ ਰਚਾਵੇ
ਯਿਸੂ ਨਾਂ ਵਿੱਚ ਵੱਧਦਾ ਜਾ ਉਹਦੀ ਉੱਚੀ ਜ਼ਾਤ ਹੈ