Original scale: C#Current scale: C#
Chord View

ਇਨ੍ਹਾਂ ਭਾਸ਼ਾਵਾਂ ਵਿੱਚ ਵੇਖੋ:

ਤੇਰੀ ਨਜਾਤ ਦੇ ਸ਼ੌਕ ਦੇ ਵਿੱਚ

ਤੇਰੀ ਨਜਾਤ ਦੇ ਸ਼ੌਕ ਦੇ ਵਿੱਚ 
ਹੁੰਦੀ ਬੇਹੋਸ਼ ਹੈ ਮੇਰੀ ਜਾਨ 
ਤੇਰੇ ਹੀ ਕੌਲ ਤੇ ਐ ਖ਼ੁਦਾ 
ਦਿਲ ਥੀਂ ਮੈਂ ਰੱਖਦਾ ਹਾਂ ਈਮਾਨ

ਤੇਰੀ ਉਡੀਕ ਵਿੱਚ ਐ ਖ਼ੁਦਾ, ਅੱਖੀਆਂ ਤੇ ਹੋਈਆਂ ਹੈਂ ਫ਼ਨਾ 
ਕਦੋਂ ਜਵਾਬ ਤੂੰ ਘੱਲੇਂਗਾ, ਦੇਵੇਂਗਾ ਤੂੰ ਤਸੱਲੀਆਂ

ਚਮੜੇ ਦੀ ਮਸ਼ਕ ਦੀ ਮਿਸਾਲ, ਹੋਇਆ ਹੈ ਰੱਬਾ ਮੇਰਾ ਹਾਲ 
ਸੁੱਕੀ ਹੋ ਜਿਹੜੀ ਧੂੰ ਦੇ ਨਾਲ, ਪਰ ਮੈਂ ਨਾ ਭੁੱਲਿਆ ਤੇਰਾ ਨਾਂ

ਮੈਨੂੰ ਤੂੰ ਦੱਸੀਂ ਐ ਖ਼ੁਦਾ, ਕਿਤਨੇ ਦਿਹਾੜੇ ਜੀਵਾਂਗਾ 
ਮੇਰਿਆਂ ਦੁਸ਼ਮਨਾਂ ਹੀ ਦਾ, ਕਦੋਂ ਤੂੰ ਕਰੇਂਗਾ ਨਿਆਂ

ਵਾਸਤੇ ਮੇਰੇ ਐ ਖ਼ੁਦਾ, ਇਹ ਜੋ ਘਮੰਡੀ ਬੇਸ਼ਰਾਅ 
ਪੁੱਟਦੇ ਨੇ ਟੋਏ ਡੂੰਘੇ ਚਾ, ਉਹਨਾਂ ਦੇ ਵਿੱਚ ਨਾ ਡਿੱਗ ਪਵਾਂ