ਇਨ੍ਹਾਂ ਭਾਸ਼ਾਵਾਂ ਵਿੱਚ ਵੇਖੋ:
ਤੈਨੂੰ ਛੱਡਕੇ ਮੈਂ
ਤੈਨੂੰ ਛੱਡਕੇ ਮੈਂ ਜਾਵਾਂ ਕਿੱਥੇ ਨਾਸਰੀ
ਕਿਉਂਕਿ ਜਿਊਣ ਦੀਆਂ ਗੱਲਾਂ ਤੇਰੇ ਕੋਲ ਨੇ
ਰੱਖਾਂ ਦਿਲ ਦੀ ਤਿਜੋਰੀ ਵਿੱਚ ਸਾਂਭ ਕੇ
ਹੀਰੇ ਮੋਤੀਆਂ ਤੋਂ ਮਹਿੰਗੇ ਤੇਰੇ ਬੋਲ ਬੋਲ
ਪਹਿਲੀ ਅਤੇ ਆਖ਼ਰੀ ਉਮੀਦ ਯਿਸੂ ਤੂੰ ਏ
ਮੇਰੇ ਵੀ ਤੇ ਸਭ ਤੋਂ ਕਰੀਬ ਯਿਸੂ ਤੂੰ ਏ
ਐਸੀ ਕੀਮਤ ਚੁਕਾਈ ਮੇਰੇ ਪਾਪਾਂ ਦੀ
ਤੂੰ ਤਾਂ ਸੁਰਗਾਂ ਦੇ ਬੂਹੇ ਦਿੱਤੇ ਖੋਲ ਖੋਲ
ਬੰਜਰ ਜ਼ਮੀਨ ਲਈ ਤੂੰ ਆਇਆ ਸੋਤਾ ਬਣਕੇ
ਸਾਨੂੰ ਵੱਡਾ ਕੀਤਾ ਏ ਤੂੰ ਆਪ ਛੋਟਾ ਬਣਕੇ
ਜੋ ਤਰਸਦੀ ਜਾਨ ਨੂੰ ਰਜਾਉਂਦੀਆਂ
ਉਹੋ ਪਾਣੀ ਦੀਆਂ ਛੱਲਾਂ ਤੇਰੇ ਕੋਲ ਕੋਲ