ਇਨ੍ਹਾਂ ਭਾਸ਼ਾਵਾਂ ਵਿੱਚ ਵੇਖੋ:

ਨਾ ਕਰ ਪਰਵਾ ਕਿਸੇ ਗੱਲ ਦੀ

ਨਾ ਕਰ ਪਰਵਾ ਕਿਸੇ ਗੱਲ ਦੀ 
ਯਿਸੂ ਰੱਖਦਾ ਖ਼ਬਰ ਹਰ ਪਲ ਦੀ
ਉਹ ਮੇਰਾ ਖ਼ੁਦਾ ਹੈ ਜ਼ਿੰਦਾ ਖ਼ੁਦਾ ਹੈ
ਕਰੇ ਫ਼ਿਕਰ ਉਹ ਆਉਣ ਵਾਲੇ ਕੱਲ੍ਹ ਦੀ

ਮੌਤ ਦੀਆਂ ਵਾਦੀਆਂ ਚੋਂ ਯਿਸੂ ਹੀ ਬਚਾਉਂਦਾ ਏ
ਫੜਕੇ ਉਹ ਹੱਥ ਸਾਨੂੰ ਚੱਲਣਾ ਸਿਖਾਉਂਦਾ ਏ
ਰਾਖੀ ਕਰੇ ਮੇਰੇ ਹਰ ਇੱਕ ਪਲ ਦੀ

ਗ਼ਮਾਂ ਵਾਲੇ ਤੀਰਾਂ ਨਾਲ ਜਾਵੇ ਕਾਹਨੂੰ ਵਿੰਨ੍ਹਿਆ
ਚਿੰਤਾ ਦੀਆਂ ਰੱਸੀਆਂ ਨੇ ਦਿਲ ਤੇਰਾ ਬੰਨ੍ਹਿਆ
ਅੱਗ ਚਿੰਤਾ ਦੀ ਕਿਉਂ ਤੇਰੇ ਵਿੱਚੋਂ ਬਲਦੀ
ਉਹ ਰੱਖਦਾ ਖ਼ਬਰ ਹਰ ਪਲ ਦੀ

ਯਿਸੂ ਜੀ ਦਾ ਨਾਮ ਸਾਰੇ ਨਾਮਾਂ ਨਾਲੋਂ ਆਲਾ ਏ
ਯਿਸੂ ਦਾ ਲਹੂ ਖੋਲੇ ਸੁਅਰਗਾਂ ਦਾ ਤਾਲਾ ਏ
ਲਾਠੀ ਉਹਦੀ ਹੈ ਸ਼ੈਤਾਨਾਂ ਉੱਤੇ ਚਲਦੀ
ਉਹ ਰੱਖਦਾ ਖ਼ਬਰ ਹਰ ਪਲ ਦੀ