ਇਨ੍ਹਾਂ ਭਾਸ਼ਾਵਾਂ ਵਿੱਚ ਵੇਖੋ:

ਹਵਾ ਚ ਉੱਡ ਜਾਣਾ ਏ

ਹਵਾ ਚ ਉੱਡ ਜਾਣਾ ਏ, ਯਿਸੂ ਨੇ ਜਦੋਂ ਆਣਾ ਏ 
ਪਿੱਛੇ ਨਾ ਰਹਿ ਜਾਵੀਂ ਤੂੰ ਝੱਲਿਆ, ਰੂਹ ਦਾ ਇਹ ਫ਼ਰਮਾਨਾ ਏ
ਹਵਾ 'ਚ ਉੱਡ ਜਾਣਾ ਏ...

ਕਰਨ ਤਿਆਰੀਆਂ ਯਿਸੂ ਵਾਲੇ ਮਾਰਨ ਉਡਾਰੀਆਂ ਯਿਸੂ ਵਾਲੇ
ਦੁਨੀਆ ਨੂੰ ਛੱਡਣਾ ਈ ਹੱਸ ਹੱਸ ਕੇ
ਯਿਸੂ ਦੇ ਪੁਜਾਰੀਆਂ ਯਿਸੂ ਵਾਲੇ

ਜੰਨਤਾਂ ਚ ਜਾਵਾਂਗੇ ਮਿਲਾਂਗੇ ਯਹੋਵਾਹ ਨੂੰ
ਤੂੰਹਿਓਂ ਸਾਡਾ ਰੱਬ ਸੋਹਣਾ ਕਵਾਂਗੇ ਯਹੋਵਾਹ ਨੂੰ
ਭਈ ਰੌਲਾ ਵਾਹ ਵਾਹ ਪਾਣਾ ਏ

ਦਾਊਦ ਤੇ ਮਰਿਯਮ ਵੇਖੋ ਨੱਚ ਨੱਚ ਗਾਉਂਦੇ ਨੇ
ਯਿਸੂ ਦੀ ਤਾਰੀਫ਼ ਵਿੱਚ, ਡੁੱਲ ਡੁੱਲ ਜਾਂਦੇ ਨੇ
ਅਸਾਂ ਵੀ ਰੱਲ ਜਾਣਾ ਏ

ਸੁਸਤ ਕੁਆਰੀਆਂ ਬਣੀਏ ਨਾ ਦੋਸਤੋ
ਹੁਕਮਾਂ ਨੂੰ ਮੰਨੀਏ ਤੇ ਸੰਗੀਏ ਨਾ ਦੋਸਤੋ
ਭਈ ਲਾੜੇ ਨਾਲ ਜਾਣਾ ਏ