ਇਨ੍ਹਾਂ ਭਾਸ਼ਾਵਾਂ ਵਿੱਚ ਵੇਖੋ:
ਉੱਡ ਜਾਣਾ ਹੈ
ਉੱਡ ਜਾਣਾ ਹੈ ਉੱਡ ਜਾਣਾ ਹੈ
ਯਿਸੂ ਨਾਸਰੀ ਦੀ ਦੁਲਹਨ ਨੇ ਉੱਡ ਜਾਣਾ ਹੈ
ਖੰਭ ਲਾਕੇ ਕਲਾਮ ਦੇ ਨੀਲੇ ਅੰਬਰਾਂ ਦੇ ਪਾਰ ਉੱਡ ਜਾਣਾ ਹੈ
ਉਸਦੇ ਵਚਨ ਵਾਲਾ ਪਾਉਣਾ ਹੈ ਲਿਬਾਸ ਲਾੜੀ ਨੇ
ਵਚਨਾਂ ਤੇ ਰੱਖ ਅੱਗੇ ਵੱਧਣਾ ਵਿਸ਼ਵਾਸ ਲਾੜੀ ਨੇ
ਸ਼ੈਤਾਨ ਦਿਆਂ ਰਾਜਿਆਂ ਨੂੰ ਸ਼ੈਤਾਨ ਦਿਆਂ ਇਰਾਦਿਆਂ ਨੂੰ
ਵਚਨਾਂ ਦੀ ਤਲਵਾਰ ਨਾਲ ਵੱਡ ਜਾਣਾ ਹੈ
ਬਦਲੇ ਸਰੀਰਾਂ ਨਾਲ ਉੱਡਣੇ ਅਸੀਂ ਵਾਂਗ ਉਕਾਬਾਂ ਦੇ
ਖੰਭ ਲੱਗ ਜਾਣੇ ਨੇਂ ਕਲਾਮ ਦੀਆਂ ਸਾਨੂੰ ਛਿਆਠ ਕਿਤਾਬਾਂ ਦੇ
ਇਸ ਜ਼ਮਾਨੇ ਦੀਆਂ ਦੌਲਤਾਂ ਨੂੰ ਇਸ ਜ਼ਮਾਨੇ ਦੀਆਂ ਸ਼ੋਹਰਤਾਂ ਨੂੰ
ਪਿੱਛੇ ਅੱਗ ਚ ਸੜਨ ਲਈ ਛੱਡ ਜਾਣਾ ਹੈ
ਧਰਤੀ ਤੇ ਅਸਮਾਨ ਟਲਣੇ ਪਰ ਟਲਣਾ ਨਹੀਂ ਯਿਸੂ ਦਾ ਕਲਾਮ
ਫ਼ੌਜ ਵਿੱਚ ਖ਼ਾਸ ਹੋਣਾ ਲਾੜੀ ਨੇ ਜਿਹਨੂੰ ਸਮਝਦੀ ਦੁਨੀਆ ਹੈ ਆਮ
ਧਰਮੀ ਦੇ ਗੀਤਾਂ ਨੇ ਯਿਸੂ ਦੇ ਨਾਲ ਪ੍ਰੀਤਾਂ ਨੇ
ਝੰਡਾ ਜਿੱਤ ਦਾ ਮੈਦਾਨਾਂ ਵਿੱਚ ਗੱਡ ਜਾਣਾ ਹੈ