A# (D#m) A#
Hālātāṅ nūṅ bol nā ulajhaṇ mere nāl
A# D#m
Mainūṅ zindagī jiūṇ dā hunar
G# A#
Mere Yesū ne sikhāyā e
A#
Challīāṅ hawāwāṅ baṛīāṅ sī bhārīāṅ
G# A#
Tūfānāṅ ne vī lāīāṅ quwwatāṅ sī sārīāṅ
A# D#m
Kiveṅ ohnāṅ agge khaṛe rahiṇā e
G# A#
Mainūṅ Yesū ne sikhāyā e
A#
Aukhe sameṅ āke jadoṅ gher laiṅde sī
G# A#
Āpṇe vī jadoṅ akkhāṅ pher laiṅde sī
A# D#m
Otthe māṅ otthe bāp otthe yār
G# A#
Ohne baṇke vikhāyā e
A#
Lokī kèhṅde laṅghe pāṇī muṛde nahīṅ
G# A#
Shīshā ate dil ṭuṭṭe juṛde nahīṅ
A# D#m
Eh zamāne jadoṅ dil toṛiā
G# A#
Ohne joṛke vikhāyā e
A#
Dukkhāṅ te bimārīāṅ ch phassiā odoṅ
G# A#
Dūr mere Yesū taithoṅ hoyā maiṅ jadoṅ
A# D#m
Jadoṅ beṛe vichch āp chaṛhiā
G# A#
Pār kar ke vikhāyā e
ਇਨ੍ਹਾਂ ਭਾਸ਼ਾਵਾਂ ਵਿੱਚ ਵੇਖੋ:
ਹਾਲਾਤਾਂ ਨੂੰ ਬੋਲ
ਹਾਲਾਤਾਂ ਨੂੰ ਬੋਲ ਨਾ ਉਲਝਣ ਮੇਰੇ ਨਾਲ
ਮੈਨੂੰ ਜ਼ਿੰਦਗੀ ਜਿਊਣ ਦਾ ਹੁਨਰ
ਮੇਰੇ ਯਿਸੂ ਨੇ ਸਿਖਾਇਆ ਏ
ਚੱਲੀਆਂ ਹਵਾਵਾਂ ਬੜੀਆਂ ਸੀ ਭਾਰੀਆਂ
ਤੂਫ਼ਾਨਾਂ ਨੇ ਵੀ ਲਾਈਆਂ ਕ਼ੁੱਵਤਾਂ ਸੀ ਸਾਰੀਆਂ
ਕਿਵੇਂ ਉਹਨਾਂ ਅੱਗੇ ਖੜੇ ਰਹਿਣਾ ਏ
ਮੈਨੂੰ ਯਿਸੂ ਨੇ ਸਿਖਾਇਆ ਏ
ਔਖੇ ਸਮੇਂ ਆਕੇ ਜਦੋਂ ਘੇਰ ਲੈਂਦੇ ਸੀ
ਆਪਣੇ ਵੀ ਜਦੋਂ ਅੱਖਾਂ ਫੇਰ ਲੈਂਦੇ ਸੀ
ਉੱਥੇ ਮਾਂ ਉੱਥੇ ਬਾਪ ਉੱਥੇ ਯਾਰ
ਉਹਨੇ ਬਣ ਕੇ ਵਿਖਾਇਆ ਏ
ਲੋਕੀ ਕਹਿੰਦੇ ਲੰਘੇ ਪਾਣੀ ਮੁੜਦੇ ਨਹੀਂ
ਸ਼ੀਸ਼ਾ ਅਤੇ ਦਿਲ ਟੁੱਟੇ ਜੁੜਦੇ ਨਹੀਂ
ਇਹ ਜ਼ਮਾਨੇ ਜਦੋਂ ਦਿਲ ਤੋੜਿਆ
ਉਹਨੇ ਜੋੜ ਕੇ ਵਿਖਾਇਆ ਏ
ਦੁੱਖਾਂ ਤੇ ਬਿਮਾਰੀਆਂ ਚ ਫੱਸਿਆ ਉਦੋਂ
ਦੂਰ ਮੇਰੇ ਯਿਸੂ ਤੈਥੋਂ ਹੋਇਆ ਮੈਂ ਜਦੋਂ
ਜਦੋਂ ਬੇੜੇ ਵਿੱਚ ਆਪ ਚੜ੍ਹਿਆ
ਪਾਰ ਕਰ ਕੇ ਵਿਖਾਇਆ ਏ