ਇਨ੍ਹਾਂ ਭਾਸ਼ਾਵਾਂ ਵਿੱਚ ਵੇਖੋ:
ਅਸੀਂ ਰੱਬ ਦੇ ਬੰਦੇ
ਅਸੀਂ ਰੱਬ ਦੇ ਬੰਦੇ ਹਾਂ ਤੇ ਰੱਬ ਸਾਨੂੰ ਪਿਆਰ ਕਰਦਾ ਏ
ਅਸੀਂ ਰੁਲਦੇ ਫਿਰਦੇ ਸਾਂ ਤੇ ਹੁਣ ਸਾਨੂੰ ਯਿਸੂ ਮਿਲਿਆ ਏ
ਅਸੀਂ ਲੱਭਦੇ ਫਿਰਦੇ ਸਾਂ ਖ਼ੁਦਾ ਦੀਆਂ ਸੱਚੀਆਂ ਰਾਹਾਂ ਨੂੰ
ਅਸੀਂ ਨਿੱਤ ਤਰਸਦੇ ਰਹਿੰਦੇ ਸਾਂ ਪਿਆਰ ਦੀਆਂ ਠੰਡੀਾਂ ਛਾਂਵਾਂ ਨੂੰ
ਸਾਨੂੰ ਸੱਚੀ ਜ਼ਿੰਦਗੀ ਦਾ ਯਿਸੂ ਨੇ ਰਸਤਾ ਦੱਸਿਆ ਏ
ਜਿਨ੍ਹਾਂ ਨੂੰ ਮਾਫ਼ੀ ਮਿਲ ਗਈ ਏ ਉਹਨਾਂ ਦੇ ਭਾਗ ਜਾਗੇ ਨੇ
ਅੱਖਾਂ ਵਿੱਚ ਖ਼ੁਸ਼ੀਆਂ ਵੱਸੀਆਂ ਨੇ ਦਿਲਾਂ ਵਿੱਚ ਚਾਨਣ ਹੋ ਗਏ ਨੇ
ਵੇਖੋ ਜੀ ਰੱਬ ਦਾ ਪਿਆਰ ਕਿ ਜਿਹੜਾ ਜਗ ਤੋਂ ਵੱਖਰਾ ਏ
ਹੁਣ ਚਾਰ ਚੁਫੇਰੇ ਖ਼ੁਸ਼ੀਆਂ ਦੇ ਫੁੱਲ ਸੱਜਰੇ ਖਿੜ ਪਏ ਨੇ
ਅਰਸ਼ਾਂ ਦੇ ਵਾਰਿਸ ਹੋ ਗਏ ਨੇ ਜਿਹੜੇ ਕਦਮੀ ਲੱਗ ਗਏ ਨੇ
ਸਾਡੇ ਉਜੜਿਆਂ ਬਾਗ਼ਾਂ ਨੂੰ ਯਿਸੂ ਨੇ ਆਉਣ ਵਸਾਇਆ ਏ