ਇਨ੍ਹਾਂ ਭਾਸ਼ਾਵਾਂ ਵਿੱਚ ਵੇਖੋ:

ਫਿਰ ਆਵੇਗਾ ਉਹ ਮੇਰੀ ਰੂਹ ਦਾ ਪਿਆਰਾ

ਫਿਰ ਆਵੇਗਾ ਉਹ ਮੇਰੀ ਰੂਹ ਦਾ ਪਿਆਰਾ 
ਰੂਹ ਦਾ ਪਿਆਰਾ ਉਹ ਮੇਰੀ ਜਿੰਦ ਦਾ ਸਹਾਰਾ

ਮੇਰੇ ਪਿਆਰ ਦੀ ਖ਼ਾਤਿਰ ਉਸ ਨੇ ਆਪਣਾ ਰੂਪ ਵਟਾਇਆ
ਅਸਮਾਨਾਂ ਨੂੰ ਛੱਡਕੇ ਮੇਰੇ ਪਿਆਰ ਦੀ ਖ਼ਾਤਿਰ ਆਇਆ
ਨੂਰ1 ਮੇਰੀਆਂ ਰਾਹਾਂ ਦਾ ਸਰਘੀ2 ਦਾ ਉਹ ਤਾਰਾ

ਵਿਗੜੀ ਸੂਰਤ ਮੇਰੇ ਉੱਤੇ ਮੌਤ ਦਾ ਸੀ ਸਾਇਆ3
ਉਸ ਨੇ ਆਪਣਾ ਰੂਪ ਗੰਵਾ ਕੇ ਮੇਰਾ ਰੂਪ ਬਣਾਇਆ
ਮੁੱਖ ਵਿਖਾਵੇਗਾ ਉਹ ਮੇਰਾ ਬਖ਼ਸ਼ਣਹਾਰਾ

ਉਹਦੀਆਂ ਸੋਚਾਂ ਦੇ ਵਿੱਚ ਮੈਂ ਸਾਂ ਜਾਨ ਲੁਟਾਈ ਸੀ ਜਦ
ਪਸਲੀ ਵਿੱਚ ਜਦ ਭਾਲਾ ਖੁੱਭਿਆ ਧਾਰਾ ਵਗ ਪਈ ਤਦ
ਮੇਰੇ ਪਾਪਾਂ ਦੀ ਮਾਫ਼ੀ ਉਹ ਕੱਫ਼ਾਰਾ4

ਉਹ ਜਲਾਲੀ5 ਦਿਨ ਕਦੋਂ ਇਸ ਧਰਤੀ ਉੱਤੇ ਆਵੇ
ਇਸ ਉਡੀਕ ਚ ਜਗਦੀ ਹੈ ਰੂਹ ਮੇਰੀ ਇਹ ਗਾਵੇ
ਨਾਲ ਲੈ ਜਾਵੇਗਾ ਉਹ ਆਵੇਗਾ ਦੁਬਾਰਾ
  1. ਨੂਰ: ਚਾਨਣ, ਜੋਤ ↩︎
  2. ਸਰਘੀ: ਤੜਕੇ, ਸਵੇਰੇ, ↩︎
  3. ਸਾਇਆ: ਛਾਂ, ਪਰਛਾਵਾਂ ↩︎
  4. ਕੱਫ਼ਾਰਾ: ਪ੍ਰਾਸਚਿਤ, ਅਟੋਨਮੈਂਟ ↩︎
  5. ਜਲਾਲੀ: ਮਹਿਮਾ ਦਾ, ਸ਼ਾਨਦਾਰ, ਮਹਾਨ ↩︎