ਇਨ੍ਹਾਂ ਭਾਸ਼ਾਵਾਂ ਵਿੱਚ ਵੇਖੋ:
ਯਹੋਵਾਹ ਮੈਂ ਪੁਕਾਰਦਾ ਹਾਂ
ਯਹੋਵਾਹ ਮੈਂ ਪੁਕਾਰਦਾ ਹਾਂ ਮੇਰੇ ਵੱਲ ਤੂੰ ਛੇਤੀ ਆ
ਜਦੋਂ ਪੁਕਾਰਾਂ ਮੈਂ ਤੈਨੂੰ ਖ਼ੁਦਾਇਆ ਸੁਣ ਲੈ ਮੇਰੀ ਗੱਲ ਕੰਨ ਲਾ
ਮੇਰੇ ਵੱਲ ਤੂੰ ਛੇਤੀ ਆ
ਮੇਰੀ ਦੁਆ ਹੁਣ ਤੇਰੇ ਹਜ਼ੂਰ ਵਿੱਚ ਪਹੁੰਚੇ ਵਾਂਗ ਬਖ਼ੂਰ1 ਦੇ ਜਾ
ਮੇਰੇ ਵੱਲ ਤੂੰ ਛੇਤੀ ਆ
ਜਿਵੇਂ ਕੁਰਬਾਨੀ ਸ਼ਾਮਾਂ ਦੀ ਹੋਵੇ ਹੱਥ ਚੁੱਕ ਤੈਥੋਂ ਮੰਗਾਂ ਦੁਆ
ਮੇਰੇ ਵੱਲ ਤੂੰ ਛੇਤੀ ਆ
ਮੇਰੇ ਹੋਠਾਂ ਦੀ ਕਰ ਰਖਵਾਲੀ ਮੂੰਹ ਉੱਤੇ ਨਿਗਹਬਾਨ2 ਬਿਠਾ
ਮੇਰੇ ਵੱਲ ਤੂੰ ਛੇਤੀ ਆ
ਦਿਲ ਨਾ ਹੋਵੇ ਮੇਰਾ ਬਦੀ ਤੇ ਮਾਇਲ3 ਬਦਾਂ ਨਾਲ ਰਲੇ ਨਾ ਜਾ
ਮੇਰੇ ਵੱਲ ਤੂੰ ਛੇਤੀ ਆ
ਖਾਵਾਂ ਨਾ ਉਹਨਾਂ ਦੇ ਸਵਾਦਲੇ ਖਾਣੇ ਉਹਨਾਂ ਵਿੱਚੋਂ ਨਾ ਇੱਕ ਗਿਰਾਹ
ਮੇਰੇ ਵੱਲ ਤੂੰ ਛੇਤੀ ਆ
- ਬਖ਼ੂਰ: ਧੂਪ, ਅਗਰਬੱਤੀ ↩︎
- ਨਿਗਹਬਾਨ: ਪਹਿਰਾ, ਰਾਖੀ ↩︎
- ਮਾਇਲ: ਕਿਸੀ ਚੀਜ਼ ਨੂੰ ਪਸੰਦ ਕਰਨਾ, ਧਿਆਨ ਦੇਣਾ, ਕਿਸੀ ਚੀਜ਼ ਵਿੱਚ ਲੱਗ ਜਾਣਾ ਜਾਂ ਖੋ ਜਾਣਾ ↩︎