ਇਨ੍ਹਾਂ ਭਾਸ਼ਾਵਾਂ ਵਿੱਚ ਵੇਖੋ:
ਆਪੇ ਉੱਪਰੋਂ ਹੱਥ ਵਧਾ ਕੇ
ਆਪੇ ਉੱਪਰੋਂ ਹੱਥ ਵਧਾ ਕੇ ਮੈਨੂੰ ਰੱਬ ਬਚਾਵੇਗਾ
ਉਹ ਜ਼ੋਰ ਮੇਰਾ ਹੈ ਮੇਰਾ ਪਿਆਰ ਹੈ ਉਹਦੇ ਨਾਲ
ਉਹੋ ਡੂੰਘੇ ਪਾਣੀ ਵਿੱਚੋਂ ਮੈਨੂੰ ਖਿੱਚ ਲੈ ਜਾਵੇਗਾ
ਮੇਰੇ ਭਾਰੇ ਦੂਟੀ ਦੁਸ਼ਮਨ ਜਿਨ੍ਹਾਂ ਵੈਰ ਵਧਾਇਆ ਹੈ
ਉਹਨਾਂ ਕੋਲੋਂ ਮੇਰੇ ਰੱਬ ਨੇ ਮੈਨੂੰ ਆਪ ਛੁਡਾਇਆ ਹੈ
ਉਹ ਜ਼ੋਰ ਮੇਰਾ ਹੈ ਮੇਰਾ ਪਿਆਰ ਹੈ ਉਹਦੇ ਨਾਲ
ਮੇਰਾ ਕੀਤਾ ਸਾਹਮਣਾ ਉਹਨਾਂ ਜਦੋਂ ਸਾਂ ਮੈਂ ਬਿਪਤਾ1 ਨਾਲ
ਪਰ ਖ਼ੁਦਾਵੰਦ ਮੇਰਾ ਰੱਬ ਸੀ ਮੇਰਾ ਉਹ ਛੁਡਾਣੇਵਾਲਾ
ਉਹ ਜ਼ੋਰ ਮੇਰਾ ਹੈ ਮੇਰਾ ਪਿਆਰ ਹੈ ਉਹਦੇ ਨਾਲ
ਮੈਨੂੰ ਖੁੱਲੇ ਥਾਂ ਦੇ ਉੱਤੇ ਆਪੀਂ ਕੱਢ ਲੈ ਆਇਆ ਸੀ
ਮਿਹਰਬਾਂ ਹੈ ਮੇਰੇ ਉੱਤੇ ਮੈਨੂੰ ਆਪ ਛੁਡਾਇਆ ਸੀ
ਉਹ ਜ਼ੋਰ ਮੇਰਾ ਹੈ ਮੇਰਾ ਪਿਆਰ ਹੈ ਉਹਦੇ ਨਾਲ
- ਬਿਪਤਾ: ਸੰਕਟ, ਮੁਸੀਬਤ, ਤਕਲੀਫ਼ ↩︎