ਇਨ੍ਹਾਂ ਭਾਸ਼ਾਵਾਂ ਵਿੱਚ ਵੇਖੋ:
ਆਰਾਧਨਾ
ਆਰਾਧਨਾ ਆਰਾਧਨਾ ਆਰਾਧਨਾ ਤੇਰੀ ਆਰਾਧਨਾ
ਮੈਂ ਵਾਂਗ ਉਕਾਬਾਂ ਦੇ ਉੱਡਦਾ ਹੀ ਜਾਵਾਂਗਾ
ਤੇਰੀ ਮਹਿਮਾ ਕਰ ਕਰ ਕੇ ਨਵਾਂ ਬਲ ਮੈਂ ਪਾਵਾਂਗਾ
ਮੈਂ ਤੇਰੀ ਹਾਂ ਰਚਨਾ ਤੇਰੇ ਵਿੱਚ ਵੱਸਦਾ ਹਾਂ
ਤੇਰੀ ਉਂਗਲੀ ਫੜ ਕੇ ਤੇਰੇ ਸੰਗ ਚੱਲਦਾ ਹਾਂ -ਆਰਾਧਨਾ
ਤੇਰੇ ਗਲ਼ ਲੱਗ ਕੇ ਮੈਂ ਦੁਨੀਆ ਭੁੱਲ ਜਾਵਾਂਗਾ
ਤੇਰੀ ਮਹਿਮਾ ਦੇ ਨਗ਼ਮੇ ਮੈਂ ਸਦਾ ਹੀ ਗਾਵਾਂਗਾ -ਆਰਾਧਨਾ
ਆਪਣੇ ਚਰਣਾਂ ਵਿੱਚ ਯਿਸੂ ਸਾਨੂੰ ਦੇ ਦੇ ਤੂੰ ਪਨਾਹ
ਸਾਰਾ ਜਗ ਕਰਦਾ ਸਜਦਾ ਵੇਖ ਕੇ ਤੇਰਾ ਜਲਾਲ -ਆਰਾਧਨਾ