Original scale: D#Current scale: D#
Chord View

ਇਨ੍ਹਾਂ ਭਾਸ਼ਾਵਾਂ ਵਿੱਚ ਵੇਖੋ:

ਤੌਬਾ ਤੌਬਾ ਵੇਖ ਨਹੀਂ ਸਕਦਾ

ਜਲਾਲ ਜਲਾਲ ਜਲਾਲ ਜਲਾਲ 
ਤੌਬਾ ਤੌਬਾ ਵੇਖ ਨੀ ਸਕਦਾ ਕੋਈ ਤੇਰਾ ਜਮਾਲ
ਏਸੇ ਲਈ ਤੇ ਤੇਰੇ ਲਸ਼ਕਰ, ਤੈਨੂੰ ਦੇਣ ਜਲਾਲ

ਨੂਰੀ ਮੁਖੜੇ ਉੱਤੇ ਝਾਤੀ ਪੈਂਦੀ ਨਹੀਂ
ਅੱਖ ਵੀ ਤੈਨੂੰ ਵੇਖਣ ਬਾਝੋਂ ਰਹਿੰਦੀ ਨਹੀਂ
ਨੂਰ ਦਾ ਪਰਦਾ ਖੋਲੇ ਕਿਹੜਾ, ਕਿਹੜਾ ਕਰੇ ਸਵਾਲ

ਤੇਰੀ ਸ਼ੁਕਰਗੁਜ਼ਾਰੀ ਸਾਰੇ ਕਰਦੇ ਨੇ
ਤੇਰੇ ਲਸ਼ਕਰ ਤੇਰੀ ਹਾਮੀ ਭਰਦੇ ਨੇ
ਤੈਨੂੰ ਸਜਦਾ ਕਰੇ ਨਾ ਜਿਹੜਾ, ਐਵੇਂ ਕਿਹਦੀ ਮਜਾਲ

ਪਿਆਰ ਤੇਰੇ ਦੀਆਂ ਛਾਂਵਾਂ ਥੱਲੇ ਰਹਿਣਾ ਏ
ਅਸੀਂ ਮੁਬਾਰਕ ਯਿਸੂ ਨਾਂ ਨੂੰ ਕਹਿਣਾ ਏ
ਡੁੱਬਿਆ ਰਹਾਂਗਾ ਹੁਣ ਮੈਂ ਯਿਸੂ, ਤੇਰੇ ਵਿੱਚ ਖ਼ਿਆਲ

ਸ਼ਾਇਰ: ਫ਼ਰਾਜ਼ ਗਿੱਲ