ਇਨ੍ਹਾਂ ਭਾਸ਼ਾਵਾਂ ਵਿੱਚ ਵੇਖੋ:
ਮੈਂ ਉੱਥੋਂ ਮੰਗਣਾ ਹੈ
ਨਾ ਆਸ ਰੱਖਾਂ ਦੁਨੀਆ ਤੇ ਨਾ ਆਸਰਾ ਲੈਣਾ ਏ ਮੈਨੂੰ ਜੋ ਕੁਝ ਚਾਹੀਦਾ ਯਿਸੂ ਕੋਲੋਂ ਲੈਣਾ ਏ ਮੈਂ ਉੱਥੋਂ ਮੰਗਣਾ ਏ ਜਿੱਥੋਂ ਰਾਜੇ ਵੀ ਮੰਗਦੇ ਨੇ ਉਹਦੇ ਕੋਲੋਂ ਮੰਗਣ ਤੋਂ ਕੰਗਾਲ ਨਾ ਸੰਗਦੇ ਨੇ ਉਹ ਦੇਵੇ ਨਾ ਦੇਵੇ ਉਹਦੀ ਰਜ਼ਾ ਚ ਰਹਿਣਾ ਏ ਮੈਨੂੰ ਜੋ ਕੁਝ ਚਾਹੀਦਾ… ਉਹ ਮੇਰਾ ਸ਼ਾਫ਼ੀ ਏ ਉਹਦਾ ਫ਼ਜ਼ਲ ਹੀ ਕਾਫ਼ੀ ਏ ਧੋ ਦਿੱਤੇ ਪਾਪ ਮੇਰੇ ਮੈਨੂੰ ਬਖ਼ਸ਼ੀ ਮਾਫ਼ੀ ਏ ਹਰ ਵੇਲੇ ਨਾਲ ਰਵੇ ਮੈਂ ਹੋਰ ਕੀ ਲੈਣਾ ਏ ਮੈਨੂੰ ਜੋ ਕੁਝ ਚਾਹੀਦਾ… ਉਹ ਮੇਰਾ ਅਯਾਲੀ ਏ ਉਹਦੀ ਕਬਰ ਵੀ ਖ਼ਾਲੀ ਏ ਉਹ ਮੰਬਾ ਜ਼ਿੰਦਗੀ ਦਾ ਉਹਦੀ ਸ਼ਾਨ ਨਿਰਾਲੀ ਏ ਉਹਦੇ ਕਦਮਾਂ ਚ ਜ਼ਿੰਦਗੀ ਏ ਮੈਂ ਉੱਥੇ ਹੀ ਰਹਿਣਾ ਏ ਮੈਨੂੰ ਜੋ ਕੁਝ ਚਾਹੀਦਾ…