Original scale: C#mCurrent scale: C#m
Chord View

ਇਨ੍ਹਾਂ ਭਾਸ਼ਾਵਾਂ ਵਿੱਚ ਵੇਖੋ:

ਮੈਂ ਕਿਉਂ ਦਰਾਂ

ਯਿਸੂ ਮੇਰੇ ਨਾਲ ਨਾਲ ਰਹੰਦਾ ਏ 
ਡਰੀਂ ਨਾ ਉਹ ਮੈਨੂੰ ਬਸ ਕਹੰਦਾ ਏ
ਮੈਂ ਫਿਰ ਕਿਉਂ ਡਰਾਂ
ਮੇਰਾ ਪਰਮੇਸ਼ੁਅਰ / ਜ਼ਿੰਦਾ ਖ਼ੁਦਾ
ਮੇਰੇ ਨਾਲ ਹੈ

ਮੈਂ ਕਿਉਂ ਡਰਾਂ ਮੈਂ ਕਿਉਂ ਡਰਾਂ
ਮੇਰਾ ਪਰਮੇਸ਼ੁਅਰ / ਜ਼ਿੰਦਾ ਖ਼ੁਦਾ
ਮੇਰੇ ਨਾਲ ਹੈ

ਮੈਂ ਕਿਉਂ ਡੋਲਾਂ ਮੈਂ ਕਿਉਂ ਡੋਲਾਂ
ਮੇਰਾ ਪਰਮੇਸ਼ੁਅਰ / ਜ਼ਿੰਦਾ ਖ਼ੁਦਾ
ਮੇਰੇ ਨਾਲ ਹੈ

ਹੋਵੇਗੀ ਨਾ ਕਮੀ ਕਦੀ ਮੈਨੂੰ ਕਿਸੀ ਚੀਜ਼ ਦੀ
ਕਰੇ ਹਰ ਲੋੜ ਪੂਰੀ ਆਪਣੇ ਅਜ਼ੀਜ਼ ਦੀ
ਲੱਭਦਾ ਅਯਾਲੀ ਜਿਵੇਂ ਗੁੰਮੀ ਹੋਈ ਭੇਡ ਨੂੰ
ਕਰਦਾ ਉਹ ਇੰਝ ਮੇਰੀ ਭਾਲ ਹੈ

ਜਿੱਥੇ ਵੀ ਮੈਂ ਜਾਵਾਂ ਮੇਰੇ ਅੱਗੇ ਅੱਗੇ ਚੱਲਦਾ
ਲੱਖਾਂ ਲੱਖ ਦੂਤ ਮੇਰੀ ਰਾਖੀ ਲਈ ਉਹ ਘੱਲਦਾ
ਕਿਹੜੇ ਸ਼ਬਦਾਂ ਨਾਲ ਕਰਾਂ ਉਹਦਾ ਧੰਨਵਾਦ
ਹਰ ਪਾਸੇ ਉਹਦਾ ਹੀ ਜਲਾਲ ਹੈ

ਬਾਦਸ਼ਾਹ ਜਲਾਲੀ ਉਹਦੀ ਸ਼ਾਨ ਵਿੱਚ ਗਾਵਾਂਗੇ
ਹਾਲਲੇਲੂਯਾਹ ਨਾਰੇ ਅਸੀਂ ਸਦਾ ਉਹਦੇ ਲਾਵਾਂਗੇ
ਲਿਖਣਾ ਤੇ ਗਾਉਣਾ ਸਾਨੂੰ ਉਹ ਹੀ ਹੈ ਸਿਖਾਉਂਦਾ
ਉਹ ਹੀ ਸਾਡਾ ਸੁਰ ਨਾਲੇ ਤਾਲ ਹੈ