ਇਨ੍ਹਾਂ ਭਾਸ਼ਾਵਾਂ ਵਿੱਚ ਵੇਖੋ:

ਕਰੋ ਸਿਤਾਇਸ਼ ਯਹੋਵਾਹ ਹੀ ਦੀ

ਕਰੋ ਸਿਤਾਇਸ਼ ਯਹੋਵਾਹ ਹੀ ਦੀ
ਕਰੋ ਸਿਤਾਇਸ਼ ਕਰੋ ਸਿਤਾਇਸ਼
ਬੁਲੰਦੀਆਂ ਤੋਂ ਤੇ ਆਸਮਾਂ ਤੋਂ
ਕਰੋ ਸਿਤਾਇਸ਼ ਕਰੋ ਸਿਤਾਇਸ਼

ਐ ਸਾਰੀ ਫ਼ੌਜੋ ਫ਼ਰਿਸ਼ਤੋ ਸਾਰੇ
ਐ ਚੰਨ ਸੂਰਜ ਤੇ ਸਭ ਸਿਤਾਰੇ
ਹਾਂ ਰਲਕੇ ਸਾਰੇ, ਖ਼ੁਸ਼ੀ ਦੇ ਮਾਰੇ
ਕਰੋ ਸਿਤਾਇਸ਼ ਕਰੋ ਸਿਤਾਇਸ਼

ਐ ਆਸਮਾਨਾਂ ਦੇ ਆਸਮਾਨੋ
ਤੇ ਅਰਸ਼ ਦੇ ਪਾਣੀਓ ਇਹ ਜਾਣੋ
ਤੇ ਇਸ ਗੱਲ ਨੂੰ ਜ਼ਰਾ ਪਛਾਣੋ
ਕਰੋ ਸਿਤਾਇਸ਼ ਕਰੋ ਸਿਤਾਇਸ਼

ਬਣੇ ਇਹ ਸਭ ਨਾਲ ਹੁਕਮ ਰੱਬ ਦੇ
ਤੇ ਡਾਢੇ ਮਜ਼ਬੂਤ ਜੋ ਨਾ ਹਿਲਦੇ
ਇਰਾਦੇ ਉਹਦੇ ਕਦੀ ਨਾ ਟਲਦੇ
ਕਰੋ ਸਿਤਾਇਸ਼ ਕਰੋ ਸਿਤਾਇਸ਼