ਇਨ੍ਹਾਂ ਭਾਸ਼ਾਵਾਂ ਵਿੱਚ ਵੇਖੋ:

ਮੇਰਾ ਜ਼ੋਰ ਬਣ ਜਾ

ਮੇਰਾ ਜ਼ੋਰ ਬਣ ਜਾ ਐ ਖ਼ੁਦਾਵੰਦ ਖ਼ੁਦਾ
ਮੈਂ ਵੀ ਨਾਲ ਤੇਰੇ ਸਦਾ ਚੱਲਦਾ ਰਵਾਂ
ਐ ਯਹੋਵਾਹ ਖ਼ੁਦਾ ਸਭ ਦਾ ਤੂੰ ਆਸਰਾ

ਸ਼ਾਮ ਸਵੇਰੇ ਤੈਥੋਂ ਰੱਬਾ ਮੰਗਣਾ ਬਸ ਏ ਦੁਆਵਾਂ
ਕਰ ਦੇ ਮੇਰੇ ਉੱਤੇ ਰੱਬਾ ਆਪਣੇ ਕਰਮ ਦੀਆਂ ਛਾਵਾਂ
ਰਵੇ ਨਾਲ ਮੇਰੇ (ਪਾਕ ਰੂਹ ਦਾ ਮਸਹ)
ਮੈਂ ਵੀ ਨਾਲ ਤੇਰੇ (ਸਦਾ ਚੱਲਦਾ ਰਵਾਂ)
ਐ ਯਹੋਵਾਹ ਖ਼ੁਦਾ ਸਭ ਦਾ ਤੂੰ ਆਸਰਾ…

ਮੇਰੀ ਜ਼ਿੰਦਗੀ ਵਿੱਚੋਂ ਕਰ ਦੇ ਗ਼ਮ ਦੇ ਦੂਰ ਹਨੇਰੇ
ਸਾਰੇ ਅਮਲ ਗੁਨਾਹਵਾਂ ਵਾਲੇ ਕਰ ਦੇ ਮਾਫ਼ ਤੂੰ ਮੇਰੇ
ਸਦਾ ਮੇਰੇ ਸਿਰ ਤੇ (ਰਵੇ ਕਰਮਾਂ ਦੀ ਛਾਂ)
ਮੈਂ ਵੀ ਨਾਲ ਤੇਰੇ (ਸਦਾ ਚੱਲਦਾ ਰਵਾਂ)
ਐ ਯਹੋਵਾਹ ਖ਼ੁਦਾ ਸਭ ਦਾ ਤੂੰ ਆਸਰਾ…