ਸ਼ੁਕਰ ਯਹੋਵਾਹ ਦਾ ਹੀ ਕਰੋ
ਸ਼ੁਕਰ ਯਹੋਵਾਹ ਦਾ ਹੀ ਕਰੋ ਕਰੋ ਸ਼ੁਕਰ ਯਹੋਵਾਹ ਦਾ
ਸ਼ੁਕਰ ਕਰੋ ਤੁਸੀਂ ਉਹਦਾ ਜਿਹੜਾ ਹੈ ਖ਼ੁਦਾਵਾਂ ਦਾ ਖ਼ੁਦਾ
ਕਿਉਂ ਜੋ ਉਹੋ ਭਲਾ ਹੈਗਾ ਰਹਮਤ ਉਹਦੀ ਹੈ ਸਦਾ
ਵੱਡੇ ਵੱਡੇ ਕੰਮ ਜੋ ਕਰਦਾ ਸ਼ੁਕਰ ਕਰੋ ਤੁਸੀਂ ਉਸੇ ਦਾ
ਜਿਸ ਨੇ ਹੈਂ ਅਸਮਾਨ ਬਣਾਏ ਰਹਮਤ ਉਹਦੀ ਹੈ ਸਦਾ
ਜਿਸ ਪਾਣੀ ਤੇ ਧਰਤੀ ਰੱਖੀ ਸ਼ੁਕਰ ਕਰੋ ਤੁਸੀਂ ਉਸੇ ਦਾ
ਨਾਲੇ ਜਿਸ ਨੇ ਨੂਰ ਬਣਾਏ ਰਹਮਤ ਉਹਦੀ ਹੈ ਸਦਾ
ਦਿਨ ਦਾ ਪਹਿਰਾ ਸੂਰਜ ਕਰਦਾ ਰਾਤੀਂ ਕਰਦਾ ਚੰਨ ਅਦਾ
ਤਾਰੇ ਚੰਨ ਨੂੰ ਸਾਥੀ ਦਿੱਤੇ ਰਹਮਤ ਉਹਦੀ ਹੈ ਸਦਾ
ਜਿਸ ਪਹਿਲੌਠੇ ਮਿਸਰ ਦੇ ਮਾਰੇ ਚੁੱਕ ਆਪਣਾ ਹੱਥ ਗ਼ਜ਼ਬ ਦਾ
ਕੱਢੇ ਮਿਸਰੋਂ ਇਸਰਾਏਲੀ ਰਹਮਤ ਉਹਦੀ ਹੈ ਸਦਾ
ਜਿਸ ਕੁਲਜ਼ਮ ਦੋ ਹਿੱਸੇ ਕਰ ਕੇ ਲੈ ਇਸਰਾਏਲ ਪਾਰ ਲੰਘਾ
ਫ਼ੌਜ ਸਣੇ ਫ਼ਿਰਾਊਨ ਨੂੰ ਰੋੜ੍ਹ ਰਹਮਤ ਉਹਦੀ ਹੈ ਸਦਾ