ਉੱਡ ਜਾਣਾ ਏ

ਉੱਡ ਜਾਣਾ ਏ ਉੱਡ ਜਾਣਾ ਏ 
ਯਿਸੂ ਨਾਸਰੀ ਦੀ ਦੁਲਹਨ ਨੇ ਉੱਡ ਜਾਣਾ ਏ
ਖੰਭ ਲਾਕੇ ਕਲਾਮ ਦੇ ਨੀਲੇ ਅੰਬਰਾਂ ਦੇ ਪਾਰ ਉੱਡ ਜਾਣਾ ਏ

ਉਸਦੇ ਵਚਨ ਵਾਲਾ ਪਾਉਣਾ ਏ ਲਿਬਾਸ ਲਾੜੀ ਨੇ
ਵਚਨਾਂ ਤੇ ਰੱਖ ਅੱਗੇ ਵਧਣਾ ਵਿਸ਼ਵਾਸ ਲਾੜੀ ਨੇ
ਸ਼ੈਤਾਨ ਦਿਆਂ ਰਾਜਿਆਂ ਨੂੰ ਸ਼ੈਤਾਨ ਦਿਆਂ ਇਰਾਦਿਆਂ ਨੂੰ ਵਚਨਾਂ ਦੀ ਤਲਵਾਰ ਨਾਲ ਵੜ ਜਾਣਾ ਏ

ਬਦਲੇ ਸਰੀਰਾਂ ਨਾਲ ਉੱਡਣੇ ਅਸੀਂ ਵਾਂਗ ਉਕਾਬਾਂ ਦੇ
ਖੰਭ ਲੱਗ ਜਾਣੇ ਨੇਂ ਕਲਾਮ ਦੀਆਂ ਸਾਨੂੰ ਛਿਆਠ ਕਿਤਾਬਾਂ ਦੇ
ਇਸ ਜ਼ਮਾਨੇ ਦੀਆਂ ਦੌਲਤਾਂ ਨੂੰ ਇਸ ਜ਼ਮਾਨੇ ਦੀਆਂ ਸ਼ੋਹਰਤਾਂ ਨੂੰ
ਪਿੱਛੇ ਅੱਗ ਚ ਸੜਨ ਲਈ ਛੱਡ ਜਾਣਾ ਏ

ਧਰਤੀ ਤੇ ਅਸਮਾਨ ਟਲਣੇ ਪਰ ਟਲਣਾ ਨਹੀਂ ਯਿਸੂ ਦਾ ਕਲਾਮ
ਫ਼ੌਜ ਵਿੱਚ ਖ਼ਾਸ ਹੋਣਾ ਲਾੜੀ ਨੇ
ਜਿਨੂੰ ਸਮਝਦੀ ਦੁਨੀਆ ਏ ਆਮ
ਧਰਮੀ ਦੇ ਗੀਤਾਂ ਨੇ ਯਿਸੂ ਦੇ ਨਾਲ ਪ੍ਰੀਤਾਂ ਨੇ
ਝੰਡਾ ਜਿੱਤ ਦਾ ਮੈਦਾਨਾਂ ਵਿੱਚ ਗੱਡ ਜਾਣਾ ਏ