Original key: C#Current key: C#

ਇਨ੍ਹਾਂ ਭਾਸ਼ਾਵਾਂ ਵਿੱਚ ਵੇਖੋ:

ਐ ਰੂਹ-ਏ-ਪਾਕ ਉਤਰ ਆ

ਆਸਮਾਨੀ ਖ਼ੁਸ਼ੀ ਨਾਲ ਭਰਦੇ ਮੈਨੂੰ 
ਗੀਤ ਨਵਾਂ ਦਿਲ ਵਿੱਚ ਪਾ
ਉਤਰ ਆ ਉਤਰ ਆ ਉਤਰ ਆ
ਐ ਰੂਹ-ਏ-ਪਾਕ ਉਤਰ ਆ

ਅੰਮ੍ਰਿਤ ਜਲ ਪ੍ਰਭੂ ਮੈਨੂੰ ਪਿਲਾ ਦੇ
ਦਿਲ ਮੇਰੇ ਦੀ ਪਿਆਸ ਬੁਝਾ ਦੇ
ਚਸ਼ਮਾ ਬਣਕੇ ਉਛਲ ਆ

ਆਸਮਾਨੀ ਰੋਟੀ ਮੈਨੂੰ ਖਿਲਾ ਦੇ
ਕਮਜ਼ੋਰ ਦਿਲ ਨੂੰ ਤਗੜਾ ਬਣਾ ਦੇ
ਭਰਪੂਰ ਕਰ ਕੇ ਰਜਾ

ਪਾਕ ਰੂਹ ਆ ਮੇਰੇ ਦਿਲ ਦੇ ਅੰਦਰ
ਬਣ ਜਾਵਾਂ ਮੈਂ ਤੇਰਾ ਮੰਦਰ
ਆਪਣਾ ਰਾਹ ਮੈਨੂੰ ਦਿਖਲਾ

ਲਿਖਣ ਵਾਲੇ ਸ਼ਾਇਰ ਦਾ ਨਾਮ : ਗ਼ੁਲਾਮ ਮਸੀਹ

ਹੋਰ ਇਸ ਤਰ੍ਹਾਂ ਦੇ ਗੀਤ ਵੇਖੋ