ਆਸਮਾਨੀ ਖ਼ੁਸ਼ੀ ਨਾਲ

ਆਸਮਾਨੀ ਖ਼ੁਸ਼ੀ ਨਾਲ ਭਰਦੇ ਮੈਨੂੰ ਗੀਤ ਨਵਾਂ ਦਿਲ ਵਿੱਚ ਪਾ
ਉੱਤਰ ਆ ਉੱਤਰ ਆ ਉੱਤਰ ਆ
ਐ ਰੂਹ ਏ ਪਾਕ ਉੱਤਰ ਆ

ਅੰਮ੍ਰਿਤ ਜਲ ਪ੍ਰਭੂ ਮੈਨੂੰ ਪਿਲਾ ਦੇ
ਦਿਲ ਮੇਰੇ ਦੀ ਪਿਆਸ ਬੁਝਾ ਦੇ
ਚਸ਼ਮਾ ਬਣਕੇ ਉਛਲ ਆ

ਆਸਮਾਨੀ ਰੋਟੀ ਮੈਨੂੰ ਖਿਲਾ ਦੇ
ਕਮਜ਼ੋਰ ਦਿਲ ਨੂੰ ਤਗੜਾ ਬਣਾ ਦੇ
ਭਰਪੂਰ ਕਰਕੇ ਰਜਾ

ਪਾਕ ਰੂਹ ਆ ਮੇਰੇ ਦਿਲ ਦੇ ਅੰਦਰ
ਬਣ ਜਾਵਾਂ ਮੈਂ ਤੇਰਾ ਮੰਦਰ
ਆਪਣੀ ਰਾਹ ਮੈਨੂੰ ਦਿਖਲਾ