ਤੁਸੀਂ ਗਾਓ ਸਨਾ
ਤੁਸੀਂ ਗਾਓ ਸਨਾ ਗਾਓ ਸਨਾ ਤੁਸੀਂ ਰੱਬ ਦੀ
ਸੱਚਿਆਂ ਦੀ ਟੋਲੀ ਵਿੱਚ ਦਿਲ ਨਾਲ ਗਾਵਾਂ
ਸਨਾ ਸੁਣਾਵਾਂ ਮੈਂ ਰੱਬ ਦੀ ਰੁਸੀਂ ਗਾਓ ਸਨਾ
ਕੰਮ ਖ਼ੁਦਾ ਦੇ ਅੱਤ ਹੈਣ ਵਡੇਰੇ
ਕੁਦਰਤ ਉਹਦੀ ਸਾਫ਼ ਲੱਭਦੀ ਤੁਸੀਂ ਗਾਓ ਸਨਾ
ਕੰਮ ਉਹਦਿਆਂ ਹੱਥਾਂ ਦੇ ਸਭੋ ਜਲਾਲੀ
ਉਹਦੀ ਸੱਚਿਆਈ ਹੈ ਅਬਦੀ ਤੁਸੀਂ ਗਾਓ ਸਨਾ
ਰੱਬ ਨੇ ਅਜਾਇਬ ਕੰਮ ਜੋ ਕੀਤੇ
ਯਾਦਗਾਰੀ ਰੱਖੀ ਸਬ ਦੀ ਤੁਸੀਂ ਗਾਓ ਸਨਾ
ਪਾਕ ਯਹੋਵਾਹ ਅੱਤ ਮਿਹਰਬਾਨ ਹੈ
ਰਹਿਮਤ ਬੇਹੱਦ ਰੱਬ ਦੀ ਤੁਸੀਂ ਗਾਓ ਸਨਾ
ਰੋਜ਼ੀ ਪਾਉਂਦੇ ਭੁੱਖੇ ਨਾ ਰਹਿੰਦੇ
ਆਸ ਜਿਨ੍ਹਾਂ ਨੂੰ ਹੈ ਰੱਬ ਦੀ ਤੁਸੀਂ ਗਾਓ ਸਨਾ
ਜੋ ਕੁਝ ਰੱਬ ਨੇ ਅਹਦ ਹੈ ਕੀਤਾ
ਯਾਦ ਉਹ ਰੱਖਦਾ ਹੈ ਅਬਦੀ