ਮੈਂ ਸਬਰ ਦੇ ਨਾਲ
ਮੈਂ ਸਬਰ ਦੇ ਨਾਲ ਆਸ ਰੱਖਕੇ ਯਹੋਵਾਹ ਦੀ ਕਰਦਾ ਸਾਂ ਇੰਤਜ਼ਾਰੀ
ਟੇਡ ਉਸ ਨੇ ਮੇਰੇ ਤੇ ਤਰਸ ਖਾਕੇ ਸੁਣੀ ਮੇਰੀ ਸਾਰੀ ਆਹ ਓ ਜ਼ਾਰੀ
ਉਹ ਖ਼ਤਰੇ ਦੇ ਟੋਏ ਤੇ ਖੋਭਿਆਂ ਚੋਂ
ਹੈ ਮੈਨੂੰ ਕੱਢ ਕੇ ਲੈ ਆਇਆ ਬਾਹਰ
ਚੱਟਾਨ ਉੱਤੇ ਰੱਖੇ ਪੈਰ ਮੇਰੇ ਤੇ ਬਖ਼ਸ਼ੀ ਕਦਮਾਂ ਨੂੰ ਉਸਤਵਾਰੀ
ਖ਼ੁਦਾ ਨੇ ਗੀਤ ਇਕ ਨਵਾਂ ਸਿਖਾਇਆ
ਕੀ ਜਿਸ ਤੋਂ ਹੋਵੇ ਤਾਰੀਫ਼ ਉਸ ਦੀ
ਬਥੇਰੇ ਮੰਨਣਗੇ ਖ਼ੌਫ਼ ਉਸ ਦਾ ਤੇ ਆਸ ਰੱਖਣ ਰੱਬ ਉੱਤੇ ਸਾਰੀ
ਮੁਬਾਰਕ ਉਸੇ ਦਾ ਹਾਲ ਜਾਣੋ ਯਹੋਵਾਹ ਉੱਤੇ ਭਰੋਸਾ ਜਿਸ ਦਾ
ਘਮੰਡੀਆਂ ਕੋਲ ਉਹ ਨਹੀਂ ਜਾਂਦਾ ਨਾ ਝੂਠਿਆਂ ਨਾਲ ਰੱਖਦਾ ਯਾਰੀ