ਡਾਇਮ ਯਹੋਵਾਹ ਯਾ ਰੱਬ
ਡਾਇਮ ਯਹੋਵਾਹ ਯਾ ਰੱਬ ਕਾਇਮ ਹੈ ਤਖ਼ਤ ਤੇਰਾ
ਤੂੰ ਵਾਸਤੇ ਨਿਆਂ ਦੇ ਤਖ਼ਤ ਆਪਣਾ ਹੈ ਵਿਛਾਇਆ
ਦੁਨੀਆ ਦਾ ਤੂੰ ਕਰੇਂਗਾ ਇਨਸਾਫ਼ ਸੱਚਾ ਯਾ ਰੱਬ
ਸੱਚਿਆਈ ਨਾਲ ਹੁੰਦੇ ਕੌਮਾਂ ਦੇ ਫ਼ੈਸਲੇ ਸਬ
ਦੁਖਿਆਰਿਆਂ ਲਈ ਹੈਂ ਮੋਹਕਮ ਮਕਾਨ ਯਹੋਵਾਹ
ਉਹਨਾਂ ਦੇ ਦੁੱਖ ਦੇ ਵੇਲੇ ਹੈ ਉਹਨਾਂ ਦੀ ਪਨਾਹਗਾਹ
ਆਸ ਉਹਨਾਂ ਦੀ ਹੈ ਤੂੰਹੀ ਜਪਦੇ ਜੋ ਨਾਮ ਤੇਰਾ
ਜੋ ਢੂੰਡਦੇ ਨੇ ਤੈਨੂੰ ਉਹਨਾਂ ਨੂੰ ਛੱਡ ਨਾ ਦਿੰਦਾ
ਸੈਹੂਨ ਵਿੱਚ ਯਹੋਵਾਹ ਤਾਰੀਫ਼ ਉਹਦੀ ਗਾਓ
ਸਬ ਕੰਮ ਅਚਰਜ ਉਹਦੇ ਕੌਮਾਂ ਨੂੰ ਜਾ ਸੁਣਾਓ
ਪੁੱਛ ਕਰਦਾ ਖ਼ੂਨ ਦੀ ਜਦ ਉਹਨਾਂ ਨੂੰ ਯਾਦ ਕਰਦਾ
ਫ਼ਰਿਆਦ ਆਜਿਜ਼ਾਂ ਦੀ ਹਰਗਿਜ਼ ਨਹੀਂ ਉਹ ਭੁੱਲਦਾ