ਮੈਂ ਰੱਬ ਤੋਂ ਦੁਆ
ਮੈਂ ਰੱਬ ਤੋਂ ਦੁਆ ਕਰਕੇ ਸਬ ਕੁਝ ਪਾ ਲਿਆ
ਮੈਂ ਜਿੰਦ ਉਹਦੇ ਨਾਂ ਕਰਕੇ ਜ਼ਿੰਦਗੀ ਨੂੰ ਪਾ ਲਿਆ
ਮੇਰੀਆਂ ਮੁਰਾਦਾਂ ਦਾ ਜਵਾਬ ਮੈਨੂੰ ਦਿੰਦਾ ਏ
ਥੋੜਾ ਵੀ ਮੈਂ ਮੰਗਾਂ ਬੇਹਿਸਾਬ ਮੈਨੂੰ ਦਿੰਦਾ ਏ
ਵਚਨ ਉਹਦਾ ਰੱਖਕੇ ਦਿਲ ਚ ਗੁਨਾਹਾਂ ਨੂੰ ਮੁਕਾ ਲਿਆ
ਉਹਦੇ ਕੋਲੋਂ ਪਾਉਣ ਲਈ ਈਮਾਨ ਹੋਣਾ ਚਾਹੀਦਾ
ਦਿਲ ਵਿੱਚ ਬੱਸ ਯਿਸੂ ਨਾਮ ਹੋਣਾ ਚਾਹੀਦਾ
ਮੈਂ ਹੁਕਮਾਂ ਤੇ ਉਹਦੇ ਚੱਲ ਕੇ ਰੱਬ ਨੂੰ ਮਨਾ ਲਿਆ