ਆ ਯਿਸੂ ਨਾਸਰੀ
ਆ ਯਿਸੂ ਨਾਸਰੀ ਮੈਨੂੰ ਲੋੜ ਤੇਰੀ
ਘਿਰ ਗਿਆ ਮੈਂ ਤੂਫ਼ਾਨਾਂ ਵਿੱਚ ਮੈਨੂੰ ਲੋੜ ਤੇਰੀ
ਹੱਥ ਤੇਰਾ ਛੋਟਾ ਨਹੀਂ ਨਾ ਬਚਾ ਸਕੇਗਾ
ਕੰਨ ਤੇਰਾ ਭਾਰੀ ਨਹੀਂ ਜੋ ਨਾ ਦੁਆ ਸੁਣੇਗਾ
ਹੱਥ ਆਪਣਾ ਯਿਸੂ ਵਾਧਾ ਤੂੰ ਮੈਨੂੰ ਲੋੜ ਤੇਰੀ
ਇੱਕੋ ਤੇਰਾ ਨਾਂ ਹੈ ਜਿਹੜਾ ਖੋਲ ਅਸਮਾਨਾਂ ਨੂੰ
ਤੇਰੇ ਬਹਜੋਂ ਨਾ ਕੋਈ ਜੋ ਰੋਕੇ ਤੂਫ਼ਾਨਾਂ ਨੂੰ
ਨਾ ਕੋਈ ਤੇਰੇ ਜਿਹਾ ਯਿਸੂ ਮੈਨੂੰ ਲੋੜ ਤੇਰੀ